This option will reset the home page of NavaPanga.com restoring closed widgets and categories.

Reset NavaPanga.com homepage
ਮਾਮਲਾ ਜਬਰ ਜਨਾਹ ਦਾ - ਬੋਤੀ ਨਾਲ ਖੇਤੀ ਕਰ ਰਿਹੈ ਪ੍ਰੀਤਮ ਸਿੰਘ - Four senior al-Qaeda members escape Baghdad jail - Gang strike paralyses El Salvador - Iran to release one of three captured US hikers - US judge rules military ban on gays 'unconstitutional' - Police to question Pakistan bowler Wahab Riaz next week -

ਉੱਘੇ ਪੰਜਾਬੀ ਲੋਕ ਗਾਇਕ ਕੁਲਦੀਪ ਪਾਰਸ ਦਾ ਦੇਹਾਂਤ

ਪਟਿਆਲਾ, 17 ਦਸੰਬਰ (ਲਾਲੀ ਬਾਠ ਮੁਗਲ ਮਾਜਰਾ.) :

ਉੱਘੇ ਪੰਜਾਬੀ ਲੋਕ ਗਾਇਕ ਕੁਲਦੀਪ ਪਾਰਸ ਦਾ ਅੱਜ  ਬਿਮਾਰੀ ਮਗਰੋਂ ਸਥਾਨਕ ਮੋਹਨ ਦੇਈ ਕੈਂਸਰ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਪਾਰਸ ਪਿਛਲੇ ਦੋ ਸਾਲ ਤੋਂ ਕੈਂਸਰ ਰੋਗ ਤੋਂ ਪੀੜਤ ਸਨ। ਉੱਘੇ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੇ ਸ਼ਾਗਿਰਦ ਕੁਲਦੀਪ ਪਾਰਸ ਨੇ 1982 ’ਚ ਲੁਧਿਆਣਾ ਆ ਕੇ ਉਨ•ਾਂ ਨੂੰ ਗੁਰੂ ਧਾਰਿਆ ਤੇ 1983 ’ਚ ਪਹਿਲੀ ਵਾਰ ਕੈਨੇਡਾ ਦੇ ਇਕ ਪਰਮਟੋਰ ਮਨਜੀਤ ਕੂਨਰ ਨੇ ਉਨ•ਾਂ ਦੀ ਪਹਿਲੀ ਕੈਸਿਟ ਵਿਚ ‘ਚਾਰ ਕਲੀਆਂ’ ਰਿਕਾਰਡ ਕੀਤੀਆਂ। ਰੋਪੜ ਜਿਲੇ ਦੇ ਪਿੰਡ ਰੌਲੂਮਾਜਰਾ ’ਚ 1962 ’ਚ ਜਨਮੇ ਕੁਲਦੀਪ ਪਾਰਸ ਨੇ ‘ਪੁੱਤਾਂ ਜੱਟਾਂ ਦੇ’ ਫਿਲਮ ’ਚ ਆਪਣੇ ਉਸਤਾਦ ਸੁਰਿੰਦਰ ਸਿੰਘ ਨਾਲ ਆਪਣੇ ਗੋਰ ਭਾਈ ਅਮਰ ਸਿੰਘ ਚਮਕੀਲਾ ਸਮੇਤ ਇੱਕਠਾ ਗੀਤ ਗਾਇਆ। ਆਪਣੇ ਪਿਤਾ ਬਲਵੀਰ ਸਿੰਘ ਤੇ ਮਾਤਾ ਲਛਮੀ ਦੇਵੀ ਦੀ ਕੁਲ ਦਾ ਦੀਪ, ਕੁਲਦੀਪ ਲੁਧਿਆਣਾ ਆ ਕੇ ਪਾਰਸ ਕਹਿਆ। ਪ੍ਰਸਿੱਧੀ ਦੀ ਪਹਿਲੀ ਪੌੜੀ 1984 ’ਚ ਚੜਿਆ ਜਦੋਂਉਨ੍ਹਾਂ ਨੇ ਕਈ ਬੇਮਿਸਾਲ ਪੰਜਾਬੀ ਕੈਸਟਾਂ ਜਿਨ੍ਹਾਂ ਵਿਚ ‘ਇਕ ਕੁੜੀ ਮਜਾਜਣ’, ‘ਦਿਲ ਹੋਇਆ ਬੇਈਮਾਨ’, ‘ ਜੀ ਕਰਦਾ’, ‘ਗੱਲ ਮੁੱਕਦੀ ਆ ਕੇ ਦਾਰੂ ‘ਤੇ’, ‘ਕੁੜੀ ਜਲੰਧਰ ਦੀ’, ‘ਮੁੰਡੇ ਕੁੜੀਆਂ ਜ਼ਿੰਦਾਬਾਦ’, ‘ਨਾ ਪੱਟ ਮੁੰਡਿਆ’ ਆਦਿ ਪ੍ਰਮੁੱਖ ਹਨ ਸਰੋਤਿਆਂ ਦੇ ਰੂਬਰੂ ਕੀਤੀਆਂਨੇ ਪ੍ਰੋ: ਮੋਹਨ ਸਿੰਘ ਮੇਲੇ ’ਚ ਬਿਜਲੀ ਜਾਣ ਸਮੇਂ ਬਿਨ•ਾਂ ਮਾਈਕ ਤੋਂ ਆਪਣੀ ਟੱਲੀ ਵਾਂਗ ਟੁਣਕ ਦੀ ਅਵਾਜ਼ ’ਚ ਹਜ਼ਾਰਾਂ ਸਰੋਤਿਆਂ ਨੂੰ ਕੀਲਿਆ। ਇਸ ਤੋਂ ਬਾਅਦ ਜਗਦੇਵ ਸਿੰਘ ਜਸੋਵਾਲ ਨੇ ਉਸ ਨੂੰ ਮਤਵੰਨਾ ਪੁੱਤਰ ਬਣਾ ਕੇ ਆਪਣੇ ਘਰ ’ਚ ਹੀ ਰੱਖ ਲਿਆ। ਸ਼ਹੀਦ ਭਗਤ ਸਿੰਘ ਬਾਰੇ ਗਾਏ ਉਸ ਦੇ ਗੀਤ ਨੂੰ ਕੌਮਾਂਤਰੀ ਪ੍ਰਸਿੱਧੀ ਮਿਲੀ। ਪਾਰਸ ਨੇ ਹਰਦੇਵ, ਦਿਲਬੀਰ, ਇੰਦਰਜੀਤ ਹੁਸਨਪੁਰੀ, ਗੁਰਭਜਨ ਸਿੰਘ ਗਿੱਲ, ਬਲਵੰਤ ਰਾਮ ਪੁਰੇਵਾਲਾ ਆਦਿ ਗੀਤਕਾਰਾਂ ਦੇ ਗੀਤਾਂ ਨੂੰ ਅਵਾਜ਼ ਦਿੱਤੀ। ਉਸ ਦੀਆਂ ਦਰਜਨਾਂ ਤੋਂ ਵੱਧ ਸੈਕਿਟਾਂ ਮੁਕਬੂਲ ਹੋਈਆਂ।ਉਨ੍ਹਾਂ ਨੇ ਕਈ ਬੇਮਿਸਾਲ ਪੰਜਾਬੀ ਕੈਸਟਾਂ ਜਿਨ੍ਹਾਂ ਵਿਚ ‘ਇਕ ਕੁੜੀ ਮਜਾਜਣ’, ‘ਦਿਲ ਹੋਇਆ ਬੇਈਮਾਨ’, ‘ ਜੀ ਕਰਦਾ’, ‘ਗੱਲ ਮੁੱਕਦੀ ਆ ਕੇ ਦਾਰੂ ‘ਤੇ’, ‘ਕੁੜੀ ਜਲੰਧਰ ਦੀ’, ‘ਮੁੰਡੇ ਕੁੜੀਆਂ ਜ਼ਿੰਦਾਬਾਦ’, ‘ਨਾ ਪੱਟ ਮੁੰਡਿਆ’ ਆਦਿ ਪ੍ਰਮੁੱਖ ਹਨ ਸਰੋਤਿਆਂ ਦੇ ਰੂਬਰੂ ਕੀਤੀਆਂ ਜਿਨ•ਾਂ ’ਚ ‘ਗੱਲ ਮੁਕਦੀ ਆ ਕੇ ਦਾਰੂ ਤੇ’1989 ’ਚ ਸਭ ਤੋਂ ਵੱਧ ਵਿਕੀ। ਇਸੇ ਸੈਕਿਟ ’ਚ ਉਸ ਨੇ ਗੁਰਭਜਨ ਗਿੱਲ ਦਾ ਗੀਤ ‘ਗਿੱਧੇ ’ਚ ਤੂੰ ਨਚਦੀ, ਨਚੇ ਮਾਰ ਕੇ ਅੱਡੀ’ ਨੂੰ ਵੀ ਆਪਣੀ ਅਵਾਜ਼ ਦਿੱਤੀ ਸੀ। ਕੁਲਦੀਪ ਪਾਰਸ ਆਪਣੇ ਪਿਛੇ ਆਪਣੀ ਪਤਨੀ ਪਰਮਜੀਤ ਤੋਂ ਇਲਾਵਾ ਬੇਟਾ ਸੁਖਦੀਪ ਪਾਰਸ (19 ਸਾਲ) ਤੇ ਬੇਟੀ ਗੁਰਪ੍ਰੀਤ ਪਾਰਸ (15 ਸਾਲ) ਛੱਡ ਗਏ ਹਨ। ਉਨ•ਾਂ ਦਾ ਅੰਤਿਮ ਸੰਸਕਾਰ ਉਨ•ਾਂ ਦੇ ਜੱਦੀ ਪਿੰਡ ਹੁਸੇਨਪੁਰ ਨੇੜੇ ਬੱਸ ਅੱਡਾ ਰੋਪੜ ਵਿਖੇ 19 ਦਸੰਬਰ ਨੂੰ ਬਾਅਦ ਦੁਪਹਿਰ 2 ਵਜੇ ਹੋਵੇਗਾ। ਪ੍ਰੋਾਂ ਮੋਹਨ ਸਿੰਘ ਮੈਮੋਰੀਅਲ ਫਾਉਡਰੇਸ਼ਨ ਦੇ ਚੇਅਰਮੈਨ ਜਗਦੇਵ ਸਿੰਘ ਜੱਸੋਵਾਲ, ਪ੍ਰਧਾਨ ਪ੍ਰਗਟ ਸਿੰਘ ਗਰੇਵਾਲ, ਸਕੱਤਰ ਜਨਰਲ ਪ੍ਰੋ: ਗੁਰਭਜਨ ਗਿੱਲ, ਜਨਰਲ ਸਕੱਤਰ ਨਿਰਮਲ ਜੋੜਾ ਤੋਂ ਇਲਾਵਾ ਉੱਘੇ ਲੋਕ ਗਾਇਕ ਸੁਰਿੰਦਰ ਸ਼ਿੰਦਾ, ਜਸਵੰਤ ਸੰਦੀਲਾ ਪਾਲੀਦੇਤਵਾਲੀਆ ਨੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ। ਪੰਜਾਬੀ ਗੀਤਕਾਰ ਸਮਸ਼ੇਰ ਸਿੰਘ ਸੰਧੂ, ਵੈਨਕੁਵਰ ਦੇ ਐਮ ਐਲ ਏ ਜਗਰੂਪ ਸਿੰਘ ਬਰਾੜ, ਰਾਮ ਸਿੰਘ ਤਹਿਸੀਲਦਾਰ ਰਾਏਕੋਟ, ਸੁਰਜੀਤ ਸੁਪੋਰਟਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਤੇਜ ਪ੍ਰਤਾਪ ਸੰਧੂ ਤੇ ਕੰਵਲਜੀਤ ਸਿੰਘ ਸ਼ੰਕਰ ਨੇ ਵੀ ਕੁਲਦੀਪ ਪਾਰਸ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।

  • Share/Bookmark