ਸੇਲੀਨਾ ਨਜ਼ਰ ਆਵੇਗੀ ਬਿਨਾ ਮੇਕਅੱਪ ਤੋਂ

ਗਲੈਮਰਸ ਰੋਲ ਲਈ ਪਹਿਚਾਣੀ ਜਾਣ ਵਾਲੀ ਸੇਲੀਨਾ ਜੇਟਲੀ ਆਉਣ ਵਾਲੀ ਇੱਕ ਫਿਲਮ ਵਿੱਚ ਬਿਨਾ ਜਾਂ ਘੱਟ ਮੇਕਅੱਪ ਦੇ ਦਿਖਾਈ ਦਵੇਗੀ। ‘ਐਕਸੀਡੈਂਟ ਆਨ ਹਿਲ ਰੋੜ’ ਨਾਮਕ ਫਿਲਮ ਵਿੱਚ ਸੇਲੀਨਾ ਨੇ ਇੱਕ ਸਧਾਰਨ ਮੁਟਿਆਰ ਦੀ ਭੂਮਿਕਾ ਨਿਭਾਈ ਹੈ। ਇਹ ਫਿਲਮ ਮੁੰਬਈ ਵਿੱਚ ਰੋਜ਼ਾਨਾ ਹੋਣ ਵਾਲੀਆਂ ਸੜਕ ਦੁਰਘਟਨਾਵਾਂ ‘ਤੇ ਅਧਾਰਤ ਹੈ।
ਫਿਲਮ ਦਾ ਨਿਰਦੇਸ਼ਨ ਕੀਤਾ ਹੈ ਮਹੇਸ਼ ਨਾਇਰ ਨੇ। ਚਰਚਿਤ ਫਿਲਮਕਾਰ ਰਾਮਗੋਪਾਲ ਵਰਮਾ ਦੇ ਨਾਲ ਮਹੇਸ਼ ਨੇ ਲੰਬੇ ਸਮੇਂ ਤੱਕ ਕੰਮ ਕੀਤਾ ਹੈ। ਜ਼ਾਹਿਰ ਹੈ ਕਿ ਇਸ ਫਿਲਮ ‘ਤੇ ਰਾਮੂ ਦੀ ਸ਼ੈਲੀ ਦਾ ਪ੍ਰਭਾਵ ਨਜ਼ਰ ਆਵੇਗਾ। ਮਹੇਸ਼ ਦਾ ਕਹਿਣਾ ਵੀ ਹੈ ਕਿ ਫਿਲਮ ਉਹਨਾਂ ਨੇ ਅਸਲੀਅਤ ਦੇ ਨਜ਼ਦੀਕ ਬਣਾਈ ਹੈ। ਜਿਸ ਲਈ ਫਿਲਮ ਵਿੱਚ ਇੱਕ ਸੱਚੀ ਘਟਨਾ ਨੂੰ ਵੀ ਲਿਆ ਗਿਆ ਹੈ। ਫਿਲਮ ਇਸ ਸਾਲ ਦੇ ਅੰਤਿਮ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਮਹੇਸ਼ ਦੇ ਅਨੁਸਾਰ ਉਹ ਪ੍ਰਯੋਗ ਕਰਨਾ ਚਾਹੁੰਦੇ ਸਨ। ਇਸ ਪ੍ਰਯੋਗ ਲਈ ਉਹਨਾਂ ਨੇ ਸੇਲੀਨਾ ਦਾ ਗਲੈਮਰ ਘੱਟ ਕਰਕੇ ਉਹਨਾਂ ਨੂੰ ਬਿਲਕੁਲ ਸਧਾਰਨ ਲੁਕ ਦਿੱਤਾ ਹੈ। ਅੱਜ ਕੱਲ੍ਹ ਦੀਆਂ ਅਭਿਨੇਤਰੀਆਂ ਐਨੀਆਂ ਸੈਕਸੀ ਅਤੇ ਗਲੈਮਰਸ ਹਨ ਕਿ ਉਹਨਾਂ ਤੇ ਛਾਈ ਚਮਕ-ਦਮਕ ਨੂੰ ਦੂਰ ਕਰਨ ਨਿਰਦੇਸ਼ਕ ਲਈ ਇੱਕ ਚੁਣੌਤੀ ਬਣ ਜਾਂਦਾ ਹੈ। ਕੁਝ ਅਜਿਹੀ ਹੀ ਚੁਣੌਤੀ ਦਾ ਸਾਹਮਨਾ ਪਿਛਲੇ ਦਿਨੀਂ ਨਿਰਦੇਸ਼ਕ ਰਾਜਕੁਮਾਰ ਹੀਰਾਨੀ ਨੂੰ ਕਰਨਾ ਪਿਆ ਸੀ ਜਦੋਂ ਆਪਣੀ ਫਿਲਮ ‘ਥ੍ਰੀ ਈਡੀਅਟਸ’ ਲਈ ਉਹਨਾਂ ਨੇ ਕਰੀਨਾ ਦੀ ਚਮਕ-ਦਮਕ ਘੱਟ ਕੀਤੀ।