ਐਸ਼ਵਰਿਆ : ਮਾਂ ਬਣਨ ਦੀਆਂ ਖ਼ਬਰਾਂ ਤੋਂ ਪਰੇਸ਼ਾਨ
ਐਸ਼ਵਰਿਆ ਰਾਏ ਦੇ ਬਾਰੇ ਹਰ ਤੀਜੇ ਦਿਨ ਇਹ ਖ਼ਬਰ ਆਉਂਦੀ ਹੈ ਕਿ ਉਹ ਮਾਂ ਬਣਨ ਵਾਲੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਨੇ ਐਸ਼ਵਰਿਆ ਨੂੰ ਪਰੇਸ਼ਾਨ ਕਰ ਦਿੱਤਾ ਹੈ। ਐਸ਼ ਦਾ ਕਹਿਣਾ ਹੈ ਕਿ ਮੀਡੀਆ ਵਾਲਿਆਂ ਦੇ ਕਾਰਨ ਵੀ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਹ ਜਿੱਥੇ ਜਾਂਦੀ ਹੈ, ਇਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਉਹ ਮਾਂ ਕਦੋਂ ਬਣ ਰਹੀ ਹੈ। ਐਸ਼ ਦੇ ਮੁਤਾਬਿਕ ਜਦੋਂ ਵੀ ਅਜਿਹਾ ਹੋਵੇਗਾ ਪੂਰੀ ਦੁਨੀਆ ਨੂੰ ਪਤਾ ਲੱਗ ਜਾਵੇਗਾ।
ਪਿਛਲੇ ਦਿਨੀਂ ਇੱਕ ਚੈਨਲ ਨੇ ਰੈਂਪ ‘ਤੇ ਚੱਲਦੀ ਐਸ਼ਵਰਿਆ ਦੇ ਪੇਟ ਨੂੰ ਦਿਖਾ ਕੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਕਿ ਉਹ ਪ੍ਰੈਗਨੈਂਟ ਹੈ। ਇਸ ਤੋਂ ਬਾਅਦ ਤੁਸੀਂ ਐਸ਼ਵਰਿਆ ਦੀ ਪਰੇਸ਼ਾਨੀ ਦਾ ਅੰਦਾਜਾ ਲਗਾ ਹੀ ਸਕਦੇ ਹੋ, ਜਦੋਂ ਲੋਕਾਂ ਨੇ ਉਹਨਾਂ ਤੋਂ ਇਸ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਇਹਨਾਂ ਸਵਾਲਾਂ ਨੇ ਐਸ਼ ਹੀ ਨਹੀਂ ਬਲਕਿ ਉਹਨਾਂ ਦੇ ਪਤੀ ਅਭਿਸ਼ੇਕ ਅਤੇ ਸਹੁਰੇ ਅਮਿਤਾਭ ਬੱਚਨ ਦਾ ਵੀ ਪਿੱਛਾ ਨਹੀਂ ਛੱਡਿਆ।
ਐਸ਼ ਅਤੇ ਅਭਿਸ਼ੇਕ ਜਦੋਂ ਵੀ ਕਿਸੇ ਪ੍ਰੋਗਰਾਮ ਵਿੱਚ ਜਾਂਦੇ ਹਨ ਜਾਂ ਏਅਰਪੋਰਟ ‘ਤੇ ਲੋਕਾਂ ਨੂੰ ਦਿਖਾਈ ਦਿੰਦੇ ਹਨ ਤਾਂ ਉਹਨਾਂ ਤੋਂ ਮਾਂ ਬਣਨ ਦੀ ਗੱਲ ਜਰੂਰ ਪੁੱਛੀ ਜਾਂਦੀ ਹੈ। ਲਗਾਤਾਰ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦੇ-ਦਿੰਦੇ ਐਸ਼ਵਰਿਆ ਥੱਕ ਗਈ ਹੈ।
ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿੰਦਗੀ ਵਿੱਚ ਜਦੋਂ ਵੀ ਅਜਿਹਾ ਕੁਝ ਹੋਵੇਗਾ ਜੋ ਕਿ ਈਸ਼ਵਰ ਦੀ ਮਰਜੀ ‘ਤੇ ਨਿਰਭਰ ਹੈ ਤਾਂ ਪੂਰੀ ਦੁਨੀਆ ਨੂੰ ਪਤਾ ਲੱਗ ਜਾਵੇਗਾ। ਉਹਨਾਂ ਨੂੰ ਕੁੜੀ ਜਾਂ ਮੁੰਡੇ ਦੀ ਵਿਸ਼ੇਸ਼ ਚਾਹ ਨਹੀਂ ਹੈ। ਜੋ ਵੀ ਈਸ਼ਵਰ ਦਵੇਗਾ ਉਹ ਉਸ ਨੂੰ ਕਬੂਲ ਕਰੇਗੀ।
ਫਿਲਹਾਲ ਐਸ਼ਵਰਿਆ ‘ਰਾਵਣ’ ਅਤੇ ‘ਗੁਜਾਰਿਸ਼’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ।