This option will reset the home page of Nava Panga Online restoring closed widgets and categories.

Reset Nava Panga Online homepage

ਬਾਦਲ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ :ਜਗਤਾਰ ਰਾਜਲਾ

 

manji camera 176ਪਟਿਆਲਾ,  ਦਸੰਬਰ :  ਕਾਂਗਰਸ ਕਮੇਟੀ ਦੇ ਮੈਂਬਰ ਤੇ ਹਲਕਾ ਸਮਾਣਾ ਦੇ ਸਾਬਕਾ ਵਿਧਾਇਕ ਜਗਤਾਰ ਿਸਘ  ਨੇ ਬਾਦਲ ਸਰਕਾਰ ’ਤੇ ਜਾਣਬੁਝ ਕੇ ਵਿਧਾਨ ਸਭਾ ਸੈਸ਼ਨ ਸਿਰਫ ਚਾਰ ਦਿਨਾਂ ਦਾ ਕਰਨ ਦਾ ਇਲਜਾਮ ਲਾਉਂਦਿਆਂ ਇਹ ਕਿਹਾ ਹੈ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਹਾਊਸ ਵਿੱਚ ਚਰਚਾ ਤੋਂ ਭੱਜ ਰਹੀ ਹੈ। ਇਥੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਵਿਸ਼ੇਸ਼ ਮੁਲਾਕਤਾ ਕਰਨ ਤੋਂ ਬਾਦਅ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ  ਜਗਤਾਰ ਰਾਜਲਾ ਨੇ ਕਿਹਾ ਹੈ ਕਿ ਪੰਜਾਬ ਦੇ 117 ਵਿਧਾਇਕ ਸਿਰਫ਼ ਚਾਰ ਦਿਨਾਂ ਦੇ ਸ਼ੈਸ਼ਨ ਵਿੱਚ ਸਾਰੇ ਮੁੱਦਿਆਂ ’ਤੇ ਚਰਚਾ ਨਹੀਂ ਕਰ ਸਕਦੇ । ਰਾਜਲਾ  ਨੇ  ਇਹ ਵੀ ਕਿਹਾ ਹੈ ਕਿ ਸਰਕਾਰ ਨੇ ਸਿਰਫ਼ 8 ਅਤੇ 9 ਦਸੰਬਰ ਨੂੰ ਹੀ ਵਿਧਾਨਕ ਕੰਮਕਜ ਕਰਨ ਦਾ ਦਿਨ ਨਿਰਧਾਰਿਤਮ ਕੀਤਾ ਹੈ। ਜਿਸ ਕਾਰਨ ਇੱਕ ਤਰ੍ਹਾਂ ਇਹ ਸ਼ੇਸ਼ਨ ਦੋ ਦਿਨ ਦਾ ਹੀ ਮਹਿ ਗਿਆ ਹੈ।  ਜਦੋਂ ਕੇਂਦਰ ਸਰਕਾਰ ਸਾਲ ਵਿੱਚ 100-100 ਦਿਨ ਸੰਸਦ ਦਾ ਕੰਮ ਚਲਾ ਸਕਦੀ ਹੈ ਤਾਂ ਫਿਰ ਪੰਜਾਬ ਸਰਕਾਰ ਸਿਰਫ਼ 4-4 ਦਿਨ ਦਿਨ ਦੇ ਸ਼ੈਸ਼ਨ ਕਿਉਂ ਬਿਲਾ ਰਹੀ ਹੈ? ਉਨ੍ਹਾਂ ਬਾਦਲ ਸਰਕਾਰ ’ਤੇ ਨਿੱਖੀ ਸ਼ਬਦਾਵਲੀ ਨਾਲ ਵਾਰ ਕਰਦਿਆਂ ਇਹ ਕਿਹਾ ਹੈ ਕਿ ਸਰਕਾਰ ਦਾ ਵੱਧ ਤੋਂ ਵੱਧ ਸਮਾਂ ¦ਘ ਚੁੱਕਾ ਹੈ ਜਦੋਂ ਕਿ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਇਸ ਮੌਕੇ ਕਾਂਗਰਸੀ ਨੇਤਾ ਸੰਦੀਪ ਸਿੰਘ ਨੇ ਭਰਤੀ ਅਭਿਆਨ ਸੰਬਧੀ ਆਪਣੇ ਇਲਾਕੇ ਦੀ ਰਿਪੋਰਟ  ਸ੍ਰੀ ਜਗਤਾਰ ਰਾਜਲਾ  ਜੀ ਨੂੰ ਦਿੱਤੀ। ਇਯ ਮੌਕੇ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਸੁਖਪਾਲ ਸਿੱਧੂਵਾਲ ਸਮੇਤ ਹੋਰ ਕਈ ਸਿਰ-ਕੱਢਵੇਂ ਕਾਂਗਰਸੀ ਆਗੂ ਮੌਜੂਦ ਸਨ।

  • Share/Bookmark