ਕਿਸੇ ਸਿੱਖ ਨੂੰ ਝੂਠੇ ਪਰਚੇ ’ਚ ਪਾਇਆ ਤਾਂ ਸਰਕਾਰ ਦਾ ਭੋਗ ਪਾ ਕੇ ਦਮ ਲਵਾਂਗੇ : ਬਾਬਾ ਹਰਨਾਮ ਸਿੰਘ ਖਾਲਸਾ
ਲੁਧਿਆਣਾ, 6 ਦਸੰਬਰ ਜੇ ਪੰਜਾਬ ਪੁਲਿਸ ਨੇ 5 ਦਸੰਬਰ ਦੇ ਲੁਧਿਆਣਾ ਕਾਂਡ ਨੂੰ ਲੈ ਕੇ ਸਿੱਖਾਂ ਤੇ ਝੂਠੇ ਪਰਚੇ ਦਰਜ ਕਰਨ ਦੀ ਬੇਵਕੂਫੀ ਭਰੀ ਕਾਰਵਾਈ ਕੀਤੀ ਤਾਂ ਸਿੱਖ ਸੰਗਤਾਂ ਪੰਜਾਬ ਸਰਕਾਰ ਦਾ ਭੋਗ ਪਾ ਕੇ ਦਮ ਲੈਣਗੀਆਂ, ਇਹ ਟਿੱਪਣੀ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਲੁਧਿਆਣਾ ਪੁਲਿਸ ਵਲੋਂ ਲੁਧਿਆਣਾ ਕਾਂਡ ਨੂੰ ਲੈ ਕੇ ਵੱਖ ਵੱਖ ਪੰਜ ਥਾਣਿਆਂ ’ਚ ਕੀਤੇ ਗਏ ਦਰਜ ਪਰਚਿਆਂ ਤੇ ਕੀਤੀ। ਬਾਬਾ ਖਾਲਸਾ ਨੇ ਇਸ ਸਮੇਂ ਆਖਿਆ ਕਿ ਦਮਦਮੀ ਟਕਸਾਲ ਨੇ ਹਮੇਸ਼ਾ ਸਿੱਖੀ ਪ੍ਰੰਪਰਾਵਾਂ ਦੀ ਰਾਖੀ ਤੇ ਆਨਸ਼ਾਨ ਲਈ ਕੁਰਬਾਨੀਆਂ ਕੀਤੀਆਂ ਹਨ ਅਤੇ ਅੱਗੋ ਵੀ ਲੋੜ ਪੈਣ ਤੇ ਕਰਦੀ ਰਹੇਗੀ, ਇਸ ਲਈ ਟਕਸਾਲ ਕਿਸੇ ਸਰਕਾਰੀ ਡਰਾਵੇ ਤੋਂ ਡਰਨ ਵਾਲੀ ਨਹੀਂ ਹੈ। ਉਹਨਾਂ ਇਸ ਸਮੇਂ ਜ਼ੋਰ ਦੇ ਕੇ ਆਖਿਆ ਕਿ ਸ਼ਹੀਦ ਦਰਸ਼ਨ ਸਿੰਘ ਲੁਹਾਰਾ ਦੀ ਸ਼ਹੀਦੀ ਲਈ ਜ਼ੁੰਮੇਵਾਰ ਭਾਜਪਾ ਵਿਧਾਇਕ ਹਰੀਸ਼ ਬੇਦੀ ਉਸਦੇ ਪੁੱਤਰ ਅਤੇ ਜ਼ੁੰਮੇਵਾਰ ਪੁਲਿਸ ਅਫਸਰਾਂ ਤੇ ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ ਉਦੋਂ ਤੱਕ ਉਚ ਚੈਨ ਨਾਲ ਨਹੀਂ ਬੈਠਣਗੇ ਅਤੇ ਭਵਿੱਖ ’ਚ ਵੀ ਨੂਰਮਹਿਲੀਏ ਆਸ਼ੂਤੋਸ਼ ਨੂੰ ਪੰਜਾਬ ’ਚ ਕਿਤੇ ਵੀ ਕੂੜ ਸਮਾਗਮ ਦੀ ਆਗਿਆ ਨਹੀਂ ਦਿਤੀ ਜਾਵੇਗੀ। ਉਹਨਾਂ ਇਸ ਸਮੇਂ ਇੱਕਸਾਫ ਕੀਤਾ ਕਿ ਲੁਧਿਆਣਾ ਦੇ ਡੀ ਸੀ ਅਤੇ ਐਸ ਐਸ ਪੀ ਬੀਤੀ ਰਾਤ ਨੂੰ ਉਨ•ਾਂ ਨੂੰ ਧਰਨੇ ਵਾਲੇ ਥਾਂ ਤੇ ਆ ਕੇ ਇਹ ਭਰੋਸਾ ਦਿੱਤਾ ਸੀ ਕਿ ਉਕਤ ਦੋਸ਼ੀਆਂ ਵਿਰੁੱਧ ਥਾਣਾ ਡਵੀਜ਼ਨ ਨੰ 6 ’ਚ ਐਫ ਆਈ ਆਰ ਨੰਬਰ 229 ਦਰਜ਼ ਕਰ ਲਈ ਗਈ ਹੈ ਅਤੇ ਉਸਦੀ ਗ੍ਰਿਫਤਾਰੀ ਵੀ ਜਲਦ ਹੋ ਜਾਵੇਗੀ। ਜਦੋਂ ਕਿ ਅਸਲ ’ਚ ਇਹ ਐਫ ਆਈ ਆਰ ਸਿੱਖਾਂ ਵਿਰੁੱਧ ਦਰਜ ਕੀਤੀ ਗਈ ਹੈ, ਦਮਦਮੀ ਟਕਸਾਲ ਦੇ ਮੁਖੀ ਨੇ ਆਖਿਆ ਕਿ ਅੱਜ ਪੰਜਾਬ ਬੰਦ ਪੂਰੀ ਤਰ•ਾਂ ਸ਼ਾਤਮਈ ਹੋਵੇਗਾ ਅਤੇ ਇਸ ਸਮੇਂ ਸੜਕੀ ਤੇ ਰੇਲਵੇ ਆਵਾਜਾਈ ਨੂੰ ਖੁੱਲ ਹੋਵੇਗੀ।