This option will reset the home page of Nava Panga Online restoring closed widgets and categories.

Reset Nava Panga Online homepage

ਪ੍ਰੋ. ਦਰਸ਼ਨ ਸਿੰਘ ਦੋਸ਼ੀ ਲਾਈ ਜਾਵੇਗੀ ਤਨਖਾਹ

 

front_1_copy_400ਅੰਮ੍ਰਿਤਸਰ,  ਦਸੰਬਰ  ਸ਼੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਅਖੌਤੀ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਬਾਰੇ ਇਤਰਾਜਯੋਗ ਟਿੱਪਣੀਆਂ ਕਰਨ ਦੇ ਦੋਸ਼ ਵਿਚ ਸਪੱਸ਼ਟੀਕਰਨ ਦੇਣ ਲਈ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਨਾ ਤੇ ਪੇਸ਼ ਹੋਣ ਉਪਰੰਤ ਸਿੰਘ ਸਾਹਿਬਾਨ ਨੇ ਇਕਤਰਫਾ ਕਾਰਵਾਈ ਕਰਦਿਆਂ ਪ੍ਰੋ. ਰਾਗੀ ਨੂੰ ਤਨਖਾਹੀਆਂ ਕਰਾਰ ਦਿੰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਉਹ 7 ਜਨਵਰੀ 2010 ਤੱਕ ਤਨਖਾਹ ਲਗਵਾਉਣ ਵਾਲਾ ਮਰਿਆਦਾ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਬੋਲਦਿਆਂ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਤੇ ਗੁਰੂ ਪੰਥ ਦੇ ਪ੍ਰਤੀਨਿਧ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਪ੍ਰੋ. ਦਰਸ਼ਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਵਲੋਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਗੁਰਦੁਆਰਾ ਸਾਹਿਬ ਰੈਸੋਸਟਰ ਨਿਊਯਾਰਕ (ਯੂ.ਐਸ.ਏ) ਵਿਖੇ ਕੀਤੀਆਂ ਘਟੀਆ ਨਿੰਦਣਯੋਗ ਟਿਪੱਣੀਆਂ ਬਾਰੇ ਸਪੱਸ਼ਟੀਕਰਨ ਲੈਣ ਸਬੰਧੀ ਕੀਤੀ ਗਈ। ਉਨ•ਾਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੂੰ 5 ਦਸੰਬਰ 09 ਨੂੰ ਸ੍ਰੀ ਅਕਾਲ ਤਖ਼ਤ ਤੇ ਨਿੱਜੀ ਰੂਪ ਵਿਚ ਹਾਜਰ ਹੋ ਕੇ ਸਪੱਸ਼ਟੀਕਰਨ ਦੇਣ ਲਈ ਜਥੇਦਾਰ ਅਕਾਲ ਤਖ਼ਤ ਵਲੋਂ ਤਾਕੀਦ ਕੀਤੀ ਗਈ ਸੀ। ਪੰਜ ਸਿੰਘ ਸਾਹਿਬਾਨ ਦਿੱਤੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਇੰਤਜਾਰ ਕਰਦੇ ਰਹੇ ਪਰ ਅਖੌਤੀ ਪ੍ਰੋ. ਦਰਸ਼ਨ ਸਿੰਘ ਨੇ ਨਿੱਜੀ ਹਊਮੇ ਹੰਕਾਰ ਤੇ ਖੁਦਗਰਜੀ ਦਾ ਪ੍ਰਗਟਾਵਾ ਕਰਕੇ ਪੰਜ ਸਿੰਘ ਸਾਹਿਬਾਨ ਦੇ ਪੇਸ਼ ਨਹੀਂ ਹੋਇਆ ਜੋ ਗੁਰੂ ਪੰਥ ਦੇ ਸਰਵਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਤੇ ਸਿਧਾਂਤ ਦੀ ਘੋਰ ਉ¦ਘਣਾ ਹੈ। ਉਨ•ਾਂ ਕਿਹਾ ਕਿ ਇਸ ਕਾਰਨ ਗੁਰੂ ਨਿੰਦਕ ਪ੍ਰੋ. ਦਰਸ਼ਨ ਰਾਗੀ ਨੂੰ ਸ੍ਰੀ ਅਕਾਲ ਤਖ਼ਤ ਤੋਂ ਤਨਖਾਹੀਆਂ ਕਰਾਰ ਦਿੱਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਜਦੋਂ ਤੱਕ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਸ੍ਰੀ ਅਕਾਲ ਤਖ਼ਤ ਤੇ ਨਿਜੀ ਰੂਪ ਵਿਚ ਹਾਜ਼ਰ ਹੋ ਕੇ ਤਨਖਾਹ ਨਹੀਂ ਲਗਵਾ ਲੈਂਦਾ, ਉਸ ਸਮੇਂ ਤੱਕ ਇਸ ਗੁਰੂ ਨਿੰਦਕ ਨੂੰ ਮੂੰਹ ਨਾ ਲਾਇਆ ਜਾਵੇ ਅਤੇ ਕਿਸੇ ਵੀ ਗੁਰਦੁਆਰੇ, ਧਾਰਮਿਕ ਸਮਾਗਮ, ਸਭਾ ਸੁਸਾਇਟੀ ਵਿਚ ਸਮਾਂ ਅਤੇ ਸਹਿਯੋਗ ਨਾ ਦਿੱਤਾ ਜਾਵੇ। ਉਨ•ਾਂ ਕਿਹਾ ਕਿ ਜੇਕਰ ਪ੍ਰੋ. ਰਾਗੀ ਗੁਰੂ ਪੰਥ ਦੇ ਹੁਕਮ ਨੂੰ ਸਵੀਕਾਰਦਿਆ ਨਿੱਜੀ ਰੂਪ ਵਿਚ ਪੇਸ਼ ਹੋ ਕੇ ਤਨਖਾਹ ਨਹੀਂ ਲਗਵਾ ਲੈਣਾ ਤਾਂ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਦੇ ਸੱਕਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਥਕ ਮਾਮਲਿਆਂ ਤੇ ਪਿਛਲੇ ¦ਬੇ ਸਮੇਂ ਤੋਂ ਹਮੇਸ਼ਾ ਸਕੱਤਰੇਤ ਵਿਖੇ ਹੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਹੈ। ਪ੍ਰੰਤੂ ਪ੍ਰੋ. ਰਾਗੀ ਅਕਾਲ ਤਖ਼ਤ ਦੇ ਬਾਹਰ ਬੈਠੇ ਆਪਣੇ ਜ਼ਿੱਦ ਤੇ ਖੜੇ ਰਹੇ ਕਿ ਉਹ ਸਕੱਤਰੇਤ ਵਿਖੇ ਨਹੀਂ ਆਉਣਗੇ। ਉਨ•ਾਂ ਦੱਸਿਆ ਕਿ ਉਨ•ਾਂ ਦੇ ਸਹਿਯੋਗੀਆਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਪ੍ਰੋ. ਰਾਗੀ ਨੂੰ ਮਨਾਉਣ ਵਿਚ ਨਾਕਾਮ ਰਹੇ। ਉਨ•ਾਂ ਕਿਹਾ ਕਿ ਪਤਾ ਲੱਗਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਗੋਲਕ ਉਪਰ ਕੋਈ ਫਾਈਲ ਰੱਖ ਕੇ ਗਏ ਸਨ ਪਰ ਉਨ•ਾਂ ਕੋਲ ਕੋਈ ਵੀ ਫਾਈਲ ਨਹੀਂ ਪੁੱਜੀ। ਉਨ•ਾਂ ਕਿਹਾ ਕਿ ਪ੍ਰੋ. ਦਸਮ ਗ੍ਰੰਥ ਭਾਵੇਂ ਗੁਰੂ ਸਾਹਿਬ ਦੀ ਰਚਨਾ ਮੰਨੀ ਗਈ ਹੈ । ਉਨ•ਾਂ ਕਿਹਾ ਕਿ ਦਸਮ ਗ੍ਰੰਥ ਬਾਰੇ ਪਹਿਲਾ ਹੀ ਸ੍ਰੀ ਅਕਾਲ ਤਖ਼ਤ ਤੋਂ ਕੋਈ ਟਿੱਪਣੀ ਕਰਨ ਤੇ ਰੋਕ ਲਗਾਈ ਹੋਈ ਹੈ ਅਤੇ ਅਕਾਲ ਤਖ਼ਤ ਦੇ ਹੁਕਮਾਂ ਦੀ ਉ¦ਘਣਾ ਕਰਨ ਵਾਲਾ ਦੋਸ਼ੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਕੀਤੇ ਗਏ ਮੈਂਬਰ ਸ੍ਰੀ ਕੁਲਦੀਪ ਸਿੰਘ ਭੋਗਲ ਦੀ ਸ਼ਿਕਾਇਤ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਦੇ ਬਾਲਾਸਰ ਗੁਰਦੁਆਰਾ ਵਿਖੇ 1984 ਦੇ ਦਿੱਲੀ ਕਤਲੇਆਮ ਦੇ ਸਿੱਖਾਂ ਦੀ ਯਾਦ ਵਿਚ ਰਖਾਏ ਜਾਣ ਵਾਲੇ ਅਖੰਡ ਪਾਠ ਤੇ ਰੋਕ ਲਗਾਉਣ ਬਾਰੇ ਸ੍ਰੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਰਨ ਦਾ ਸਪੱਸ਼ਟੀਕਰਨ ਅਕਾਲ ਤਖ਼ਤ ਤੇ ਪੁੱਜ ਰਿਹਾਹ ੈ ਅਤੇ ਸਿੰਘ ਸਾਹਿਬਾਨ ਦੀ ਅਗਲੇਰੀ ਮੀਟਿੰਗ ਵਿਚ ਇਸ ਮੀਟਿੰਗ ਵਿਚ ਜਥੇਦਾਰ ਅਕਾਲ ਤਖ਼ਤ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿਘ ਨੰਦਗੜ•, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਹਾਜ਼ਰ ਸਨ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਕਰੀਬ ਸਵੇਰੇ 10:30 ਵਜੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖਲ ਹੋਏ ਜਿਥੇ ਸ਼੍ਰੋਮਣੀ ਕਮੇਟੀ ਦੀ ਮੱਕੜ ਸੈਨਾ ਦੋ ਮਨੁੱਖੀ ਕੜੀਆਂ ਬਣਾ ਕੇ ਘੇਰਾ ਪਾ ਲਿਆ। ਪੂਰੀ ਤਰ•ਾਂ ਸੁਰੱਖਿਅਤ ਉਨ•ਾਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਆਪਣੇ ਸੈਂਕੜੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਨਾਲ ਉਹ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਕਰੀਬ 11:30 ਵਜੇ ਬਿਰਾਜਮਾਨ ਹੋ ਗਏ । ਦੁਪਹਿਰ ਕਰੀਬ 12:30 ਵਜੇ ਜਦੋਂ ਪ੍ਰੋ. ਰਾਗੀ ਅਕਾਲ ਤਖ਼ਤ ਦੇ ਸੱਕਤਰੇਤ ਵਿਖੇ ਨਾ ਪੁੱਜੇ ਤਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਤੇ ਮੈਂਬਰ ਜਸਵਿੰਦਰ ਸਿੰਘ ਤੇ ਉਨ•ਾਂ ਨੂੰ ਸਿੰਘ ਸਾਹਿਬਾਨ ਦਾ ਸੱਦਾ ਦੇਣ ਲਈ ਪੁੱਜੇ ਤਾਂ ਪ੍ਰੋ. ਦਰਸ਼ਨ ਸਿੰਘ ਨੇ ਉਨ•ਾਂ ਨੂੰ ਕੋਰਾ ਲੱਠੇ ਵਰਗਾ ਜਵਾਬ ਦਿੰਦਿਆਂ ਕਿਹਾ ਕਿ ਉਹ ਸਕੱਤਰੇਤ ਵਿਖੇ ਨਹੀਂ ਜਾਣਗੇ ਸਗੋਂ ਆਪਣਾ ਸਪੱਸ਼ਟੀਕਰਨ ਸੰਮਤੀ ਰੂਪ ਵਿਚ ਦੇਣਗੇ। 15 ਮਿੰਟ ਇੰਤਰਾਜ਼ ਕਰਨ ਤੋਂ ਬਾਅਦ ਪ੍ਰੋ. ਰਾਗੀ ਸ੍ਰੀ ਅਕਾਲ ਤਖ਼ਤ ਦੇ ਉਪਰ ਤੋਂ ਆਪਣੀ ਇਕ ਫਾਈਲ ਜਿਸ ਵਿਚ ਇਕ ਸੀ.ਡੀ. ਤੋਂ ਕੁਝ ਸਪੱਸ਼ਟੀਕਰਨ ਦੇ ਦਸਤਾਵੇਜ ਸਨ, ਗੁਰੂ ਕੀ ਗੋਲਕ ਤੇ ਰੱਖ ਕੇ ਚੱਲਦੇ ਬਣੇ । ਪ੍ਰੋ. ਦਰਸ਼ਨ ਸਿੰ ਦੇ ਹੱਕ ਵਿਚ ਅਤੇ ਵਿਰੋਧ ਵਿਚ ਕਾਫੀ ਸੰਗਤਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਪੁੱਜੀਆਂ ਹੋਈਆਂ ਸਨ । ਕਾਲਾ ਅਫਗਾਨਾ ਤੇ ਹੋਰ ਅਕਾਲ ਤਖ਼ਤ ਵਿਰੋਧੀ ਜਥੇਬੰਦੀਆਂ ਦੇ ਲੋਕ ਵੀ ਹਾਜ਼ਰ ਸਨ। ਨਿਹੰਗ ਸਿੰਘ ਜਥੇਬੰਦੀਆਂ ’ਚ ਬਾਬਾ ਅਵਤਾਰ ਸਿੰਘ ਦੀ ਅਗਵਾਈ ਹੇਠ ਬਾਬਾ ਬਿਧੀ ਚੰਦ, ਨਿਹੰਗ ਸਿੰਘ ਦਲ ਦੀ ਜਥੇਬੰਦੀ ਤੋਂ ਇਲਾਵਾ ਬਾਬਾ ਬੁੱਢਾ ਦਲ ਦੇ ਨਿਹੰਗ ਸਿੰਘ ਵੀ ਮੌਜੂਦ ਸਨ। ਇਸੇ ਤਰ•ਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ (ਅੰਮ੍ਰਿਤਸਰ) ਦੇ ਬਲਦੇਵ ਸਿੰਘ ਸਿਰਸਾ, ਬਲਵਿੰਦਰ ਸਿੰਘ ਝਬਾਲ, ਰਾਜਵਿੰਦਰ ਸਿੰਘ ਰਾਜੂ ਤੇ ਹੋਰ ਆਗੂ ਜਿਨ•ਾ ਵਿਚ ਰਾਤਿੰਦਰ ਸਿੰਘ ਇੰਦੌਰ ਤੇ ਉਨ• ਦੇ ਸਾਥੀ ਵੀ ਹਾਜ਼ਰ ਸਨ।

  • Share/Bookmark