ਸ਼ਿਲਪਾ ਮਾਂ ਬਣਨਾ ਚਾਹੁੰਦੀ ਹੈ
ਰਾਜ ਕੁੰਦਰਾ ਨਾਲ ਸ਼ਿਲਪਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਹੁਣ ਉਹ ਮਾਂ ਬਨਣ ਲਈ ਜਿਆਦਾ ਇੰਤਜਾਰ ਨਹੀਂ ਕਰਨਾ ਚਾਹੁੰਦੀ ਹੈ। ਸ਼ਿਲਪਾ ਦਾ ਕਹਿਣਾ ਹੈ ਕਿ ਉਹ ਜਲਦੀ ਮਾਂ ਬਣ ਕੇ ਆਪਣੇ ਪਰਿਵਾਰ ਨੂੰ ਵਧਾਉਣਾ ਚਾਹੁੰਦੀ ਹੈ।
ਸ਼ਿਲਪਾ ਦਾ ਪਿਛਲਾ ਇੱਕ ਮਹੀਨਾ ਬਹੁਤ ਘਟਨਾਪੂਰਨ ਰਿਹਾ। ਵਿਆਹ ਦੀਆਂ ਤਿਆਰੀਆਂ, ਫਿਰ ਵਿਆਹ, ਉਸ ਤੋਂ ਬਾਅਦ ਵੈਡਿੰਗ ਰਿਸੈਪਸ਼ਨ ਅਤੇ ਹੁਣ ਹਨੀਮੂਨ। ਹਨੀਮੂਨ ਤੋਂ ਆਉਣ ਤੋਂ ਬਾਅਦ ਸ਼ਿਲਪਾ ਅਤੇ ਰਾਜ ਆਪਣੇ ਪੂਰੇ ਪਰਿਵਾਰ ਨਾਲ ਇੱਕ ਵਾਰ ਫਿਰ ਛੁੱਟੀਆਂ ਬਿਤਾਉਣ ਜਾਣਗੇ।
ਸ਼ਿਲਪਾ ਨੇ ਇਹਨਾਂ ਖ਼ਬਰਾਂ ਦਾ ਵੀ ਖੰਡਨ ਕੀਤਾ ਹੈ ਕਿ ਉਹ ਜਿਆਦਾਤਰ ਸਮਾਂ ਲੰਦਨ ਵਿੱਚ ਗੁਜਾਰੇਗੀ। ਸ਼ਿਲਪਾ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੇ ਦੋ ਘਰ ਹਨ ਅਤੇ ਉਹ ਮੁੰਬਈ ਅਤੇ ਲੰਦਨ ਆਉਂਦੀ-ਜਾਂਦੀ ਰਹੇਗੀ।