This option will reset the home page of Nava Panga Online restoring closed widgets and categories.

Reset Nava Panga Online homepage

ਵਿਹਲੇ ਨਹੀਂ ਬਹਿਣਾ : ਨੇਹਾ ਧੂਪੀਆ

ਆਪਣੀ ਲੋਕਪ੍ਰਿਅਤਾ ‘ਚ ਆਪਣੇ ਆਤਮ-ਵਿਸ਼ਵਾਸ ਦਾ ਵੱਡਾ ਹੱਥ ਮੰਨਣ ਵਾਲੀ ਨੇਹਾ ਧੂਪੀਆ ਆਪਣੇ ਵਿਅਕਤੀਤਵ ‘ਚ ਸਭ ਤੋਂ ਵੱਡਾ ਅਲੰਕਾਰ ਹੀ ਆਪਣੇ ਆਤਮ-ਵਿਸ਼ਵਾਸ ਨੂੰ ਮਿਥਦੀ ਹੈ। ‘ਕਿਆਮਤ’ ‘ਚ ਬਿਕਨੀ ਪਹਿਨ ਕੇ ਹੱਲਾ ਮਚਾਉਣ ਵਾਲੀ ਨੇਹਾ ‘ਰਾਮਾ ਰਾਮਾ ਕਿਆ ਹੈ ਡਰਾਮਾ’ ਤੋਂ ‘ਦੇ ਦਨਾ ਦਨ’ ਤੱਕ ਫ਼ਿਲਮਾਂ ਕਰਕੇ ਹੁਣ ਏ. ਐਸ. ਐਨ. ਚੈਨਲ ਦੀ ਹੋਸਟ ਬਣ ਕੇ ਵੀ ਖੂਬ ਚਰਚਾ ਬਟੋਰ ਰਹੀ ਹੈ।

ਜ਼ਿਆਦਾਤਰ ਖੁੱਲ੍ਹੀਆਂ-ਡੁੱਲ੍ਹੀਆਂ ਭੂਮਿਕਾਵਾਂ ਕਰਨ ਵਾਲੀ ਨੇਹਾ ਨੇ ਕਾਮੇਡੀ ‘ਤੇ ਵੀ ਹੱਥ ਅਜ਼ਮਾਇਆ ਹੈ। ਉਸ ਦਾ ਮੰਨਣਾ ਹੈ ਕਿ ਭਾਰਤ ‘ਚ ਐਕਸ਼ਨ ਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਪਵੇਗਾ ਕਿਉਂਕਿ ਵਿਦੇਸ਼ੀ ਫ਼ਿਲਮਾਂ ‘ਚ ਐਕਸ਼ਨ ਦੇ ਮੁਕਾਬਲੇ ਅਸੀਂ ਅਜੇ ਕਾਫ਼ੀ ਪਿੱਛੇ ਹਾਂ। ਨੇਹਾ ਦੀ ਨਜ਼ਰ ‘ਚ ਇਸ ਦਾ ਮੁੱਖ ਕਾਰਨ ਪੈਸਾ ਹੈ ਤੇ ਨਿਰਮਾਤਾ ਸਮਝੌਤਿਆਂ ‘ਚ ਪੈ ਕੇ ਵਿਚਾਰੇ ਬਣ ਜਾਂਦੇ ਹਨ।

ਕੁਝ ਤਕਨੀਕ ਦੀ ਘਾਟ ਤੇ ਕੁਝ ਨਿਰਦੇਸ਼ਕਾਂ ਤੇ ਨਿਰਮਾਤਾ ਦਾ ਪ੍ਰਭਾਵ ਵੀ ਐਕਸ਼ਨ ਸਿਨੇਮਾ ਦੀ ਤਰੱਕੀ ‘ਚ ਰੁਕਾਵਟ ਹਨ। ਅਮਰੀਕੀ ਟੀ. ਵੀ. ਸ਼ੋਅ ‘ਬਾਲੀਵੁੱਡ ਹੀਰੋ’ ਕਰ ਰਹੀ ਨੇਹਾ ਨੂੰ ਇਹ ਸ਼ੋਅ ਕਰਨ ‘ਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਬਾਕੀ ਸਹਿ ਕਿਰਦਾਰ ਉਹ ਤਾਂ ਕਰ ਰਹੀ ਹੈ ਕਿਉਂਕਿ ਜੇ ਸੋਲੋ ਨਾਇਕਾ ਬਾਰੇ ਉਹ ਸੋਚਦੀ ਰਹੇ ਤਾਂ ਕਾਫ਼ੀ ਵਕਤ ਵਿਹਲੀ ਬੈਠੀ ਰਹੇਗੀ।

ਗੱਪਸ਼ੱਪ ਨੂੰ ਉਹ ਆਪਣੇ ਕੰਮ ਦਾ ਹਿੱਸਾ ਮੰਨਦੀ ਹੈ ਤੇ ਰੁਮਾਂਸ ਦੀਆਂ ਖ਼ਬਰਾਂ ਸੁਣਨ ਦੀ ਹੁਣ ਉਹ ਆਦੀ ਹੋ ਗਈ ਹੈ। ਫਿਲਹਾਲ ਵਿਆਹ ਤੋਂ ਇਨਕਾਰ ਕਰਨ ਵਾਲੀ ਨੇਹਾ ਅਦਾਕਾਰੀ ‘ਚ ਕਾਜੋਲ ਤੇ ਮਾਧੁਰੀ ਦੀਕਸ਼ਤ ਦੀ ਵੱਡੀ ਪ੍ਰਸੰਸਕ ਹੈ। ਇਨ੍ਹਾਂ ਦੀ ਤਰ੍ਹਾਂ ਹੀ ਉਹ ਖੂਬਸੂਰਤ ਥਾਂ ਫ਼ਿਲਮਾਂ ‘ਚ ਹਾਸਲ ਕਰਨ ਲਈ ਰੁਝੀ ਹੋਈ ਹੈ।

  • Share/Bookmark