This option will reset the home page of Nava Panga Online restoring closed widgets and categories.

Reset Nava Panga Online homepage

ਚੀਨ ਵਿੱਚ ਨੌ ਲੋਕਾਂ ਨੂੰ ਫਾਂਸੀ

ਚੀਨ ਦੇ ਪੱਛਮੀ ਪ੍ਰਾਂਤ ਸ਼ਿਨਕਿਯਾਂਗ ਵਿੱਚ ਜੁਲਾਈ ਮਹੀਨੇ ਦੌਰਾਨ ਹੋਈ ਹਿੰਸਾ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਨੌ ਵਿਅਕਤੀਆਂ ਨੂੰ ਫਾਂਸੀ ਚੜ੍ਹਾ ਦਿੱਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ, ਹਾਲਾਂਕਿ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਇਸ ਬਾਰੇ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਚੀਨੀ ਅਧਿਕਾਰੀ ਦਾ ਕਹਿਣਾ ਹੈ ਕਿ ਚੀਨ ਦੇ ਪੱਛਮੀ ਪ੍ਰਾਂਤ ਸ਼ਿਨਕਿਯਾਂਗ ਵਿੱਚ ਜੁਲਾਈ ਮਹੀਨੇ ਦੌਰਾਨ ਹੋਈ ਹਿੰਸਾ ਦੇ ਨੌ ਆਰੋਪੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ ਸਥਾਨਕ ਉਰੁਮਕੀ ਸਮੁਦਾਇ ਅਤੇ ਚੀਨ ਵਿੱਚ ਖਾਸਾ ਪ੍ਰਭਾਵ ਰੱਖਣ ਵਾਲੇ ਹਾਨ ਗੁੱਟ ਦੇ ਵਿਚਕਾਰ ਜੁਲਾਈ ਮਹੀਨੇ ਦੌਰਾਨ ਹੋਈ ਹਿੰਸਾ ਵਿੱਚ ਕਰੀਬਨ 197 ਲੋਕਾਂ ਦੀ ਮੌਤ ਹੋ ਗਈ ਸੀ।

ਉਧਰ, ਇਸ ਬਾਰੇ ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਹਾਲੇ ਇਹ ਪਤਾ ਨਹੀਂ ਚੱਲ ਪਾਇਆ ਹੈ ਕਿ ਇਹ ਫਾਂਸੀ ਕਦੋਂ ਅਤੇ ਕਿੱਥੇ ਦਿੱਤੀ ਗਈ।

ਸਥਾਨਕ ਸਰਕਾਰ ਦੇ ਇੱਕ ਬੁਲਾਰੇ ਦੇ ਮੁਤਾਬਿਕ ਇਹ ਸਜਾ ਸੁਪਰੀਮ ਕੋਰਟ ਦੀ ਸਮੀਖਿਆ ਦੇ ਬਾਅਦ ਦਿੱਤੀ ਗਈ ਹ। ਸੂਤਰਾਂ ਦੇ ਅਨੁਸਾਰ ਜਿਹਨਾਂ ਨੂੰ ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ, ਉਹਨਾਂ ਵਿੱਚ ਅੱਠ ਉਰੁਮਕੀ ਅਤੇ ਇੱਕ ਹਾਨ ਸਮੁਦਾਇ ਦਾ ਵਿਅਕਤੀ ਸ਼ਾਮਿਲ ਹੈ।

  • Share/Bookmark