ਰਾਕੇਟ ਸਿੰਘ – ਸੇਲਸਮੈਨ ਆਫ ਦ ਈਅਰ : ਫਰਸਟ ਲੁਕ

11 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ‘ਰਾਕੇਟ ਸਿੰਘ – ਸੇਲਸਮੈਨ ਆਫ ਦ ਈਅਰ’ ਦਾ ਇੰਤਜਾਰ ਸਿਨੇ ਪ੍ਰੇਮੀ ਇਸ ਲਈ ਕਰ ਰਹੇ ਹਨ, ਕਿਉਂਕਿ ਇਸ ਫਿਲਮ ਨਾਲ ਸ਼ਿਮਿਤ ਅਮੀਨ ਵਰਗੇ ਨਿਰਦੇਸ਼ਕ ਦਾ ਨਾਮ ਜੁੜਿਆ ਹੈ, ਜਿਹਨਾਂ ਨੇ ‘ਚੱਕ ਦੇ ਇੰਡੀਆ’ ਵਰਗੀ ਸਫ਼ਲ ਫਿਲਮ ਬਣਾਈ ਸੀ।
ਰਣਬੀਰ ਕਪੂਰ ਇਸ ਫਿਲਮ ਵਿੱਚ ਰਾਕੇਟ ਸਿੰਘ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਸਰਦਾਰ ਹੈ। ਇੱਕ ਸੇਲਸਮੈਨ ਦੀ ਜਿੰਦਗੀ ਨੂੰ ਅਧਾਰ ਬਣਾ ਕੇ ਇਸਦੀ ਕਹਾਣੀ ਲਿਖੀ ਗਈ ਹੈ। ਯਸ਼ਰਾਜ ਦੁਆਰਾ ਨਿਰਮਿਤ ਇਸ ਫਿਲਮ ਦਾ ਪ੍ਰੋਮੋ ਬਹੁਤ ਆਕਰਸ਼ਕ ਹੈ, ਜਿਸ ਵਿੱਚ ਰਣਬੀਰ ਆਪਣੀ ਫਿਲਮ ਦੀ ਮਾਰਕੀਟਿੰਗ ਰਾਕੇਟ ਸਿੰਘ ਦੇ ਰੂਪ ਵਿੱਚ ਕਰਦੇ ਹਨ।