This option will reset the home page of Nava Panga Online restoring closed widgets and categories.

Reset Nava Panga Online homepage

ਬਾਬਾ ਰਾਮਦੇਵ ਦੇ ਕੈਂਪਾਂ ’ਚ ਮੁਸਲਮਾਨ ਨਾ ਜਾਣ

ਨਵੀਂ ਦਿੱਲੀ,  ਨਵੰਬਰ  ਮੁਸਲਮਾਨ ਉਲੇਮਾ ਦੀ ਹੋ ਰਹੀ ਬੈਠਕ ਵਿੱਚ ਬਾਬਾ ਰਾਮਦੇਵ ਦੇ ਯੋਗਾ ਕੈਂਪਾਂ ’ਚ ਮੁਸਲਮਾਨਾਂ ਨੂੰ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਦਾਰੂਲਾ ੳਲੂਮ ਨੇ ਫਤਵਾ ਜਾਰੀ ਕਰਕੇ ਆਖਿਆ ਹੈ ਕਿ ਮੁਸਲਮਾਨ ਬਾਬੇ ਦੇ ਯੋਗਾ ਕੈਂਪਾਂ ’ਚ ਨਾ ਜਾਣ ਕਿਉਂਕਿ ਇਨ੍ਹਾਂ ਕੈਂਪਾਂ ਦੀ ਸ਼ੁਰੂਆਤ ਬੰਦੇ ਮਾਤਰਮ ਗਾ ਕੇ ਕੀਤੀ ਜਾਂਦੀ ਹੈ। ਪਿਛਲੇ ਦਿਨੀਂ ਦੇਵਬੰਦ ’ਚ ਜਮੀਅਤ ਉਲੇਮਾ ਹਿੰਦ ਦੇ ਕੌਮੀ ਇਜਲਾਸ ਵਿੱਚ ਇੱਕ ਮਤਾ ਪਾਸ ਕਰਕੇ ਮੁਸਲਮਾਨਾਂ ਨੂੰ ਵੰਦੇ ਮਾਤਰਮ ਨਾ ਗਾਉਣ ਲਈ ਆਖਿਆ ਗਿਆ ਸੀ ਕਿਉਂਕਿ ਇਹ ਇਸਲਾਮ ਵਿਰੋਧੀ ਹੈ। ਦਾਰੂਲਾ ੳਲੂਮ ਦੇ ਫਤਵਾ ਵਿਭਾਗ ਦੇ ਉਚ ਆਗੂ ਮੁਫਤੀ ਅਹਿਸਾਨ ਨੇ ਕਿਹਾ ਕਿ ਵੰਦੇ ਮਾਤਰਮ ਦਾ ਗਾਉਣਾ ਪ੍ਰਾਥਨਾ ਹੈ ਅਤੇ ਮੁਸਲਮਾਨ ਅੱਲਾ ਨੂੰ ਛੱਡ ਕੇ ਕਿਸੇ ਹੋਰ ਦੀ ਪ੍ਰਾਥਨਾ ਨਹੀਂ ਕਰ ਸਕਦਾ, ਇਸ ਲਈ ਮੁਸਲਮਾਨਾਂ ਨੂੰ ਵੰਦੇ ਮਾਤਰਮ ਨਹੀਂ ਗਾਉਣਾ ਚਾਹੀਦਾ।

  • Share/Bookmark