This option will reset the home page of Nava Panga Online restoring closed widgets and categories.

Reset Nava Panga Online homepage

ਨਕਸਲੀ ਬੰਦੂਕਾਂ ਉਤੇ ਚੀਨ ਦਾ ਠੱਪਾ


ਨਵੀਂ ਦਿੱਲੀ,  ਨਵੰਬਰ  ਭਾਰਤ ਦੇ ਗ੍ਰਹਿ ਸਕੱਤਰ ਜੇ ਕੇ ਪਿੱਲਈ ਦਾ ਕਹਿਣਾ ਹੈ ਕਿ ਭਾਰਤੀ ਮਾਓਵਾਦੀਆਂ ਅਤੇ ਚੀਨ ਦੇ ਵਿਚਕਾਰ ਸਿੱਧੇ ਸੰਪਰਕ ਦੇ ਕੋਈ ਸੰਕੇਤ ਨਹੀਂ ਹਨ, ਪਰ ਨਕਸਲੀਆਂ ਨੂੰ ਮਿਲ ਰਹੇ ਹਥਿਆਰਾਂ ਦੀ ਸਪਲਾਈ ਦੇ ਤਾਰ ਚੀਨ ਦੇ ਨਾਲ ਜੁੜੇ ਹੋ ਸਕਦੇ ਹਨ। ਪੱਤਰਕਾਰਾਂ ਦੇ ਸੰਗਠਨ ਸਾਫਮਾ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਪਿੱਲਈ ਨੇ ਕਿਹਾ ਚੀਨ ਦਾ ਮਾਓਵਾਦੀਆਂ ਨਾਲ ਸੰਪਰਕ ਕੇਵਲ ਹਥਿਆਰਾਂ ਦੀ ਸਪਲਾਈ ਹੋ ਸਕਦਾ ਹੈ। ਉਹਨਾਂ ਕਿਹਾ ਦੁਨੀਆਂ ਵਿੱਚ ਛੋਟੇ ਹਥਿਆਰਾਂ ਦਾ ਵਪਾਰ ਸਭ ਤੋਂ ਫਾਇਦੇਮੰਦ ਵਪਾਰ ਹੈ, ਮੈਂ ਵਿਯੇਨਾ ਹਥਿਆਰ ਸੰਘ ਸੰਮੇਲਨ ਵਿੱਚ ਗਿਆ ਸੀ ਜਿਸ ਵਿਚ ਹਥਿਆਰ ਦੇ ਵਪਾਰ ਨੂੰ ਜਾਰੀ ਕਰਨ ਉਪਰ ਵਿਚਾਰ ਵਟਾਂਦਰਾ ਹੋ ਰਿਹਾ ਸੀ ਅਤੇ ਅਸੀਂ ਚਾਹੁੰਦੇ ਸੀ ਕਿ ਦੁਨੀਆਂ ਦੇ ਕਿਸੇ ਵੀ ਕਾਰਖਾਨੇ ਵਿੱਚ ਜਿਥੇ ਹਥਿਆਰ ਦਾ ਨਿਰਯਾਤ ਹੋ ਰਿਹਾ ਹੈ ਉਥੇ ਹਥਿਆਰ ਉਪਰ ਇੱਕ ਵਿਸ਼ੇਸ਼ ਨੰਬਰ ਦਿੱਤਾ ਜਾਵੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਨ੍ਹਾਂ ਦੇਸ਼ਾ ਨੇ ਇਸਦਾ ਵਿਰੋਧ ਕੀਤਾ ਉਹ ਸੀ ਚੀਨ, ਅਮਰੀਕਾ, ਪਾਕਿਸਤਾਨ ਅਤੇ ਈਰਾਨ ਬਾਕੀ ਸਭ ਰਾਜੀ ਸੀ, ਕਿਉਂਕਿ ੁਇਹ ਚਾਰੇ ਦੇਸ਼ ਦੁਨੀਆਂ ਦੇ 80 ਪ੍ਰਤੀਸ਼ਤ ਛੋਟੇ ਹਥਿਆਰਾਂ ਦੀ ਸਪਲਾਈ ਕਰਦੇ ਹਨ ਜਿਵੇਂ ਕਿ ਏ ਕੇ 47, ਏਸਟੋਲਟ, ਰਾਈਫਲਾਂ, ਗ੍ਰਨੇਡ ਆਦਿ। ਪਿੱਲਈ ਦਾ ਕਹਿਣਾ ਸੀ ਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮਾਓਵਾਦੀ ਹਿੰਸਾ ਛੱਡਦੇ ਹਨ ਤਾਂ ਸਰਕਾਰ ਗੱਲਬਾਤ ਦੇ ਲਈ ਤਿਆਰ ਹੈ, ਉਹ ਚਾਹੇ ਤਾਂ ਆਪਣੇ ਹਥਿਆਰ ਆਪਣੇ ਕੋਲ ਰੱਖ ਸਕਦੇ ਹਨ।

  • Share/Bookmark