This option will reset the home page of Nava Panga Online restoring closed widgets and categories.

Reset Nava Panga Online homepage

ਬਾਦਲ ਨੇ ਸੌਦਾ ਸਾਧ ਦੀ ਚੇਲੀ ਨੂੰ ਅੰਬਾਲੇ ਤੋਂ ਟਿਕਟ ਦਿੱਤੀ : ਭਾਈ ਰਣਜੀਤ ਸਿੰਘ

ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਦੋ ਮੂੰਹੇ ਸੱਪ ਨਾਲ ਗਰਦਾਨਦਿਆਂ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬਾਦਲ ਨੇ ਸੌਦਾ ਸਾਧ ਦੀ ਚੇਲੀ ਚਰਨਜੀਤ ਕੌਰ ਨੂੰ ਅੰਬਾਲਾ ਤੋਂ ਟਿਕਟ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਸੌਦਾ ਸਾਧ ਰਾਮ ਰਹੀਮ ਨਾਂਲ ਉਸਦਾ ਅੰਦੂਰਨੀ ਸਮਝੌਤਾ ਹੋ ਚੁੱਕਾ ਹੈ ਅਤੇ ਇਹ ਟਿਕਟ ਉਸਦੀ ਪੱਕੀ ਚੇਲੀ ਨੂੰ ਬਾਦਲ ਨੇ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਸੌਦਾ ਸਾਧ ਦੀਆਂ ਵੋਟਾਂ ਹਾਸ਼ਲ ਕਰਨ ਦਾ ਕਾਰਜ਼ ਉਤਾਰਨ ਲਈ ਹੀ ਦਿੱਤੀ ਹੈ। ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਂਈ ਰਣਜੀਤ ਸਿੰਘ ਨੇ ਆਪਣੇ ਖਾੜਕੂ ਅੰਦਾਜ਼ ਵਿੱਚ ਕਿਹਾ ਕਿ ਅੰਬਾਲਾ ਤੋਂ ਬਾਦਲ ਨੇ ਜਿਹੜੀ ਚਰਨਜੀਤ ਕੌਰ ਨੂੰ ਅਕਾਲੀ ਦਲ ਦੀ ਟਿਕਟ ਦੇ ਕੇ ਚੋਣਾਂ ਵਿੱਚ ਉਮੀਦਵਾਰ ਬਣਾਇਆ ਹੈ। ਉਹ ਸੌਦਾ ਸਾਧ ਰਾਮ ਰਹੀਮ ਦੀ ਪੱਕੀ ਚੇਲੀ ਹੈ ਅਤੇ ਅੰਬਾਲਾ ਵਿਖੇ ਤਰੀਕ ਭੁਗਤਣ ਆਏ ਰਾਮ ਰਹੀਮ ਨੂੰ ਉਸਦੇ ਚਰਨਾਂ ਵਿੱਚ ਬੈਠ ਕੇ ਦੁੱਧ ਪਿਲਾਉਦੀ ਤੇ ਉਸਦੇ ਨਾਂਲ ਆਏ ਉਸਦੇ ਚੇਲਿਆਂ ਦੀ ਵੀ ਟਹਿਲ ਸੇਵਾ ਕਰਦੀ ਹੈ। ਉਹਨਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦਾਂ ਮੁਰੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਵਰਗੇ ਅੱਜ ਗਾਹਲੜ ਪਟਵਾਰੀ ਬਣੇ ਫਿਰਦੇ ਹਨ ਅਤੇ ਆਪਣੀਆਂ ਜੇਬਾਂ ਭਰਨ ਲਈ ਪ੍ਰੰਥਕ ਪ੍ਰਪੰਰਾਵਾਂ ਦਾ ਘਾਣ ਕਰਕੇ ਪੰਥ ਵਿਰੋਧੀਆਂ ਨੂੰ ਟਿਕਟਾਂ ਦੇ ਰਹੇ ਹਨ। ਉਹਨਾਂ ਬਾਦਲ ਦੀ ਅਜੋਕੇ ਰਾਵਣ ਨਾਂਲ ਤੁਲਨਾ ਕਰਦਿਆ ਕਿਹਾ ਕਿ ਹਰਿਆਣੇ ਵਿੱਚ ਜਾ ਕੇ ਇਹ ਰਾਵਣ ਸੌਦਾ ਸਾਧ ਦੀਆਂ ਬਾਤਾਂ ਪਾਉਦਾ ਹੈ ਅਤੇ ਪੰਜਾਬ ਵਿੱਚ ਦਿੱਤੇ ਆਪਣੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਗੱਲ ਕਰਦਾ ਹੈ ਤੇ ਪੰਜਾਬ ਵਿੱਚ ਆਪਣੀ ਬੋਲੀ ਬਦਲ ਕੇ ਇਹ ਦੋ ਮੂੰਹਾਂ ਸੱਪ ਪੰਥ ਨੂੰ ਆਪਣੇ ਸੁਆਰਥੀ ਜ਼ਹਿਰ ਨਾਂਲ ਖਤਮ ਕਰਨ ਦੀਆਂ ਚਾਲਾਂ ਚੱਲਦਾ ਹੈ। ਹਰਿਆਣੇ ਦੇ ਸਿੱਖਾਂ ਵੱਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਦਾ ਨਾਮ ਲਏ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਰਿਆਣੇ ਦੇ ਸਿੱਖ ਜੇਕਰ ਆਪਣੇ ਚੰਗੇ ਭਵਿੱਖ ਲਈ ਰਾਜਸੀ ਜਾਂ ਪਾਰਟੀ ਪਲੇਟਫਾਰਮ ਬਣਾਉਣ ਚਾਹੁੰਦੇ ਹਨ ਤਾਂ ਬਾਦਲ ਪੰਥ ਟੁੱਟ ਜਾਣ ਦੀ ਦੁਹਾਈ ਪਾਉਣ ਲੱਗ ਪੈਦਾ ਹੈ। ਉਹਨਾਂ ਬਾਦਲ ਤੇ ਵਿਅੰਗ ਕੱਸਦਿਆ ਕਿਹਾ ਕਿ ਬਾਦਲ ਸਪੱਸ਼ਟ ਕਰੇ ਕਿ ਕੀ ਰਾਮ ਰਹੀਮ ਦੀ ਚੇਲੀ ਨੂੰ ਅੰਬਾਲਾ ਤੋਂ ਟਿਕਟ ਦੇਣ ਨਾਂਲ ਪੰਥ ਜੁੜ ਗਿਆ ਹੈ?

ਭਾਈ ਰਣਜੀਤ ਸਿੰਘ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਗੁਰੂ ਕੀ ਗੋਲਕ ਤੇ ਐਸ ਕਰਨ ਵਾਲੇ ਪੰਜ ਗ੍ਰੰਥੀ ਤੇ ਬਾਦਲ ਦੇ ਨਾਮਨਿਹਾਦ ਸਿੰਘ ਸਾਹਿਬਾਨ ਨੂੰ ਹਰਿਆਣੇ ਦਾ ਸਿੱਖ ਜਗਦੀਸ ਸਿੰਘ ਝੀਂਡਾ ਤਾ ਗੁਰਦੁਆਰੇ ਦੇ ਬੇਅਦਲੀ ਕਰਨ ਲਈ ਵਿੱਕ ਰਿਹਾ ਹੈ ਪਰ ਅਕਾਲੀ ਦਲ ਦੀ ਟਿਕਟ ਲੈਣ ਵਾਲੀ ਸੌਦਾ ਸਾਧ ਦੀ ਚੇਲੀ ਸਰਬਜੀਤ ਕੌਰ ਮਲੌਰ ਨਹੀ ਦਿੱਸ ਰਹੀ। ਉਹਨਾਂ ਕਿਹਾ ਕਿ ਜੇਕਰ ਬਾਦਲ ਦੇ ਨਾਮਨਿਹਾਦ ਗੰ੍ਰਥੀ ਆਪਣੇ ਆਪ ਨੂੰ ਸੁਪਰੀਮ ਦੱਸਦੇ ਹਨ ਤਾਂ ਫਿਰ ਸੌਦਾ ਸਾਧ ਰਾਮ ਰਹੀਮ ਦੀ ਚੇਲੀ ਨੂੰ ਪਾਰਟੀ ਟਿਕਟ ਦੇਣ ਦੇ ਦੋਸ਼ ਵਿੱਚ ਬਾਦਲ ਕੁਫੰਬ ਕੋਲੋਂ ਸਪੱਸਟੀਕਰਨ ਕਿਉਂ ਨਹੀ ਮੰਗਦੇ। ਉਹਨਾਂ ਜਥੇਦਾਰਾਂ ਤੇ ਵੀ ਵਿਅੰਗ ਕੱਸਦਿਆ ਕਿਹਾ ਕਿ ਵਿਚਾਰੇ ਗੰ੍ਰਥੀਆਂ ਨੂੰ ਮਰਿਆਦਾ ਨਾਲੋਂ ਜਿਆਦਾ ਆਪਣੇ ਨਿੱਜੀ ਹਿੱਤਾਂ ਤੇ ਬਾਦਲ ਪਰਿਵਾਰ ਦੇ ਜੀ ਹਜੂਰੀਏ ਬਣ ਕੇ ਰਹਿਣ ਦੀ ਮਜ਼ਬੂਰੀ ਹੈ ਕਿਉਂਕਿ ਬਾਦਲ ਦੀ ਨੌਕਰੀ ਜੁ ਕਰਦੇ ਹੋਏ।ਪ੍ਰਕਾਸ਼ ਸਿੰਘ ਬਾਦਲ ਨੂੰ ਬੁੱਕਲ ਦਾ ਸੱਪ ਦੱਸਦਿਆ ਉਹਨਾਂ ਕਿਹਾ ਕਿ ਅੱਧੀ ਸਦੀ ਦਾ ਸਮਾਂ ¦ਘ ਗਿਆ ਹੈ ਜਦੋਂ ਤੋਂ ਬਾਦਲ ਪੰਥ ਨੂੰ ਡੰਗ ਮਾਰਕੇ ਮੂਰਸਤ ਕਰ ਰਿਹਾ ਹੈ ਅਤੇ ਉਸ ਨੂੰ ਪੁੱਛਣ ਵਾਲਾ ਕੋਈ ਨਹੀ। ਉਹਨਾਂ ਕਿਹਾ ਕਿ ਪੰਥ ਲਈ ਮੰਦਭਾਗੀ ਗੱਲ ਹੈ ਕਿ ਜਿਹੜਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਪੰਥਕ ਸੰਸਥਾਵਾ ਅਖਵਾਉਦੀਆਂ ਸਨ। ਉਹਨਾਂ ਕਿਹਾ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਕਰਕੇ ਆਪਣੀਆਂ ਜਾਇਦਾਦਾਂ ਬਣਾਉਣ ਵਾਲਾ ਬਾਦਲ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਅਤੇ ਹਰਿਆਣੇ ਦੇ ਸਿੱਖ ਉਹਨਾਂ ਨੂੰ ਅਜਿਹੇ ਨੱਕ ਰਾਹੀ ਪਾਣੀ ਪਿਲਾਉਣਗੇਂ ਕਿ ਦੁਬਾਰਾ ਉਹ ਹਰਿਆਣੇ ਵੱਲ ਮੂੰਹ ਕਰਨ ਦੇ ਕਾਬਲ ਨਹੀ ਰਹੇਗਾ। ਉਹਨਾਂ ਕਿਹਾ ਕਿ ਜਿਥੇ ਬਾਦਲ ਨੇ ਪ੍ਰੰਥ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ ਉਥੇ ਬਾਦਲ ਦੇ ਨਾਮਨਿਹਾਦ ਸਿੰਘ ਸਾਹਿਬਾਨ ਧਰਤੀ ਤੇ ਬੋਝ ਹਨ। ਗੁਰਦੁਆਰਾ ਚੋਣ ਕਮਿਸ਼ਨ ਵਜੋਂ ਜਸਟਿਸ ਵਰਮਾਂ ਦੀ ਨਿਯੁਕਤੀ ਨੂੰ ਲੈ ਬਾਦਲ ਵੱਲੋਂ ਕਾਵਾਂ ਰੌਲੀ ਪਾਉਣ ਨੂੰ ਮਗਰਮੱਛ ਦੇ ਵਿੱਚ ਹੱਝੂ ਪਰਦਾਨਦਿਆ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਆਹੁਦੇ ਤੋਂ ਨਿਯੁਕਤੀ ਲਈ ਪੰਜਾਬ ਸਰਕਾਰ ਪੰਜ ਸਿੱਖ ਤੇ ਦੋ ਹਿੰਦੁੂਆਂ ਦੇ ਨਾਮ ਭੇਜੇ ਹਨ ਤੇ ਬਾਦਲ ਦੀ ਪੰਜਾਬ ਸਰਕਾਰ ਵੱਲੋਂ ਭੇਜੀ ਲਿਸਟ ਵਿੱਚੋਂ ਜਸਟਿਸ ਵਰਮਾਂ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂਕੀਤੀ ਗਈ ਹੈ।

ਸੰਗੀਤ ਇੰਡਸਟਰੀ ਨੂੰ ਪਾਇਰੇਸੀ ਇਸ ਸਮੇਂ ਘੁਣ ਵਾਂਗ ਖਾ ਰਹੀ ਹੈ : ਗੁਰਵਿੰਦਰ ਬਰਾੜ

ਫਰਨਿਚੲ ਠੳਪੳ ੰੳਨਦ ਿ:: 9ਨਟੲਰਨੳਟੋਿਨੳਲ ਫੁਨਜੳਬ ਿਂੲਾਸਪੳਪੲਰ ਨਿ ਫੁਨਜੳਬ 3ੳਨੳਦੳ :: 5ਦਟਿੋਰ : 9ਨਦੲਰਜਟਿ ਸ਼ਨਿਗਹ ੁੰਲਲੳਨਪੁਰ ਤਪਾ ਮੰਡੀ: ਪ੍ਰਿੰਸ: ‘‘ ਸੰਗੀਤ ਇੰਡਸਟਰੀ ਨੂੰ ਪਾਇਰੇਸੀ ਇਸ ਸਮੇਂ ਘੁਣ ਵਾਂਗ ਖਾ ਰਹੀ ਹੈ। ਜਿਸ ਕਰਕੇ ਇਸ ਪਾਸੇ ਪੈਸਾ ਲਾਉਣਾ ਰਿਸਕੀ ਕੰਮ ਹੋ ਗਿਆ ਹੈ ਅਤੇ ਚੰਗੇ ਨਿਵੇਸ਼ਕ ਇਸ ਖੇਤਰ ਤੋਂ ਪਾਸਾ ਵੱਟ ਰਹੇ ਹਨ। ਸੰਗੀਤਕ ਖੇਤਰ ਨੂੰ ਪਾਇਰੇਸੀ ਰੂਪੀ ਕੈਂਸਰ ਤੋਂ ਬਚਾਉਣ ਲਈ ਕਲਾਕਾਰਾਂ ਅਤੇ ਕੰਪਨੀਆਂ ਦੇ ਨਾਲ ਨਾਲ ਸੰਗੀਤ ਪ੍ਰੇਮੀਆਂ ਨੂੰ ਵੀ ਪਾਇਰੇਸੀ ਖ਼ਿਲਾਫ ਮੁਹਿੰਮ ਵਿੱਚ ਕੁੱਦਣਾ ਪਵੇਗਾ ਤਾਂ ਹੀ ਅਸੀਂ ਇਸ ਤੋਂ ਬਚਾਅ ਕਰ ਪਾਵਾਂਗੇ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨੇ ਇੱਥੋਂ ਨੇੜਲੇ ਪਿੰਡ ਘੜੈਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪਾਇਰੇਸੀ ਨੂੰ ਠੱ੍ਹਲ ਪਾਉਣ ਨਾਲ ਹੀ ਸੰਗੀਤ ਇੰਡਸਟਰੀ ਕੋਲ਼ੋਂ ਚੰਗੇ ਸੰਗੀਤ ਦੀ ਆਸ ਅਸੀਂ ਕਰ ਸਕਦੇ ਹਾਂ। ਉਹਨਾਂ ਆਪਣੀ ਪਿੱਛੇ ਜਿਹੇ ਆਈ ਕੈਸੇਟ ਗੁੱਡ ਮਾਰਨਿੰਗ ਜਿਸ ਵਿੱਚ ਉਹਨਾਂ ਦੀ ਸਹਿ ਗਾਇਕਾ ਮਿਸ ਪੂਜਾ ਹੈ, ਨੂੰ ਪਸੰਦ ਕਰਨ ਅਤੇ ਰੱਜਵਾਂ ਪਿਆਰ ਦੇਣ ਲਈ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਨਵੀਂ ਕੈਸੇਟ ਵੀ ਦਿਵਾਲੀ ਦੇ ਨੇੜੇ ਤੇੜੇ ਮਿਸ ਪੂਜਾ ਨਾਲ ਹੀ ਆ ਰਹੀ ਹੈ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਉਹ ਪਹਿਲਾਂ ਵੀ ਪਰਿਵਾਰਕ ਗੀਤ ਅਤੇ ਵੀਡੀਓ ਹੀ ਸਰੋਤਿਆਂ ਅੱਗੇ ਲੈਕੇ ਹਾਜ਼ਰ ਹੋਏ ਹਨ ਅਤੇ ਅੱਗੋਂ ਵੀ ਅਜਿਹਾ ਹੀ ਸ਼ੁੱਧ ਪਰਿਵਾਰਕ ਮਨੋਰੰਜਨ ਲੈ ਕੇ ਆਉਣਗੇ।

ਇੱਕ ਨੇਤਰਹੀਨ ਲਾਚਾਰ ਬਾਪ ਵੱਲੋਂ ਮਾਲੀ ਮਦਦ ਦੀ ਮੰਗ

ਕਹੲਰੳ-ੳਹਮੲਦਗੳਰਹ :: 9ਨਟੲਰਨੳਟੋਿਨੳਲ ਫੁਨਜੳਬ ਿਂੲਾਸਪੳਪੲਰ ਨਿ ਫੁਨਜੳਬ 3ੳਨੳਦੳ :: 5ਦਟਿੋਰ : 9ਨਦੲਰਜਟਿ ਸ਼ਨਿਗਹ ੁੰਲਲੳਨਪੁਰਅਹਿਮਦਗੜ੍ਹ 30 ਸਤੰਬਰ (ਸੁਖਜੀਤ ਖੇੜਾ/ਰੂਪੀ ਰਛੀਨ) ਹਰ ਇੱਕ ਮਾਂ ਬਾਪ ਦਾ ਇਹ ਸੁਪਨਾ ਹੁੰਦਾ ਹੈ ਕਿ ਉਸਦੇ ਘਰ ਧੀਆਂ ਪੁੱਤਰ ਹੋਣ ਤੇ ਮਾਂ ਬਾਪ ਉਹਨਾਂ ਨੂੰ ਪੜ੍ਹਾ ਲਿਖਾ ਕੇ ਇੱਥੋਂ ਤੱਕ ਕਾਬਲ ਬਨਾਉਣ ਤੇ ਪਾਲ ਪਲੋਸ ਕੇ ਵੱਡਾ ਕਰਦੇ ਹਨ ਤਾਂ ਕਿ ਉਹ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣ ਸਕਣ ਪਰ ਜੇਕਰ ਮਾਂ ਬਾਪ ਦੇ ਜਿਉਂਦਿਆਂ ਉਹਨਾਂ ਦਾ ਜਵਾਨ ਪੁੱਤਰ ਜਿਸ ਉਪਰ ਕਿ ਉੁਹਨਾਂ ਨੂੰ ਢੇਰ ਸਾਰੀਆਂ ਆਸਾਂ ਹੋਵਣ ਤੇ ਉਹ ਚਾਅ ਜਿਹਨਾਂ ਨੂੰ ਕਿ ਉਹਨਾਂ ਨੇ ਬੁਢਾਪੇ ਵਿੱਚ ਪੂਰਾ ਹੁੰਦਾ ਦੇਖਣਾ ਹੋਵੇ ਤੇ ਬੁਢਾਪੇ ਵਿੱਚ ਸਹਾਰਾ ਬਣਨਾ ਹੋਵੇ ਜੇਕਰ ਇਹ ਆਸਾਂ ਪੂਰੀਆਂ ਹੋਣ ਦੀ ਬਜਾਇ ਉਹਨਾਂ ਦੀ ਆਸ ਦਾ ਜਗਦਾ ਦੀਵਾ ਭਰ ਜਵਾਨੀ ਵਿੱਚ ਮਾਤਾ ਪਿਤਾ ਨੂੰ ਬੁਢਾਪੇ ਵਿੱਚ ਹਨੇਰਾ ਕਰਕੇ ਰੁਲਣ ਲਈ ਬੁਝ ਜਾਵੇ ਉਪਰੋਂ ਪਿਤਾ ਨੇਤਰਹੀਣ ਹੋਵੇ ਤੇ ਘਰ ਵਿੱਚ ਅਤ ਦੀ ਗਰੀਬੀ ਹੋਣ ਕਾਰਨ ਮਾਤਾ ਸਿਲਾਈ ਕਢਾਈ ਕਰਕੇ ਘਰ ਦੀ ਰੋਟੀ ਚਲਾਉਂਦੀ ਹੋਵੇ ਤੇ ਦੋ ਜਵਾਨ ਬੇਟੀਆਂ ਪੜ੍ਹਦੀਆਂ ਹੋਣ ਤੇ ਉਹਨਾਂ ਦੇ ਵਿਆਹ ਦਾ ਫਿਕਰ ਵੀ ਹੋਵੇ ਤਾਂ ਅਜਿਹੀ ਅਣਹੋਣੀ ਸਮੇਂ ਸਿਵਾਏ ਮਾਤਾ ਪਿਤਾ ਤੇ ਮੁਸੀਬਤਾਂ ਦਾ ਪਹਾੜ ਟੁੱਟ ਜਾਂਦਾ ਹੈ ।

ਅਜਿਹੀ ਹੀ ਇੱਕ ਘਟਨਾ ਮਲੇਰਕੋਟਲਾ ਵਿਖੇ ਗਰੀਬੀ ਹਾਲਤ ਵਿੱਚ ਰਹਿੰਦੇ ਇੱਕ ਪਰਿਵਾਰ ਤੇ ਉਦੋਂ ਟੁੱਟ ਪਈ ਜਦੋਂ ਉਹਨਾਂ ਦਾ ਜਵਾਨ ਬੇਟਾ ਕਮਲਜੀਤ ਸਿੰਘ ਦੀ ਅਚਾਨਕ ਮਿਰਗੀ ਦਾ ਦੌਰਾ ਪੈਣ ਨਾਲ ਮੌਤ ਗਈ । ਘਰ ਦੇ ਮੁਖੀ ਸ. ਜਗਤਾਰ ਸਿੰਘ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਅਸੀਂ ਵਾਰਡ ਨਂੰ: 1, ਮਲੇਰਕੋਟਲਾ ਵਿਖੇ ਰਹਿੰਦੇ ਹਾਂ ਅਤੇ ਮੈਨੂੰ ਕੁੱਝ ਸਾਲ ਪਹਿਲਾਂ ਇੱਕ ਅੱਖਾਂ ਦੇ ਕੈਂਪ ਦੌਰਾਨ ਗਰਲ ਦਵਾਈ ਪੈਣ ਨਾਲ ਬਿਲਕੁਲ ਦਿਖਣਾ ਬੰਦ ਹੋ ਗਿਆ ਸੀ । ਉਹਨਾਂ ਦੱਸਿਆ ਕਿ ਘਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਪਤਨੀ, ਇੱਕ ਸਪੱਤਰ ਅਤੇ ਦੋ ਧੀਆਂ ਰਹਿੰਦੇ ਸਾਂ । ਮੇਰਾ ਸਪੁੱਤਰ ਕਮਲਜੀਤ ਸਿੰਘ ਜੋ ਕਿ ਲੁਧਿਆਣੇ ਏ.ਸੀ. ਅਤੇ ਫਰਿਜਾਂ ਦਾ ਵਧੀਆ ਕੰਮ ਕਰਕੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ । ਸ. ਜਗਤਾਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਮੇਰੇ ਸਪੁੱਤਰ ਦੀ ਭਰ ਜੁਵਾਨੀ ਵਿੱਚ ਮਿਰਗੀ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ । ਸ. ਜਗਤਾਰ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਇਸ ਸਮੇਂ ਪਰਿਵਾਰ ਬਹੁਤ ਹੀ ਦੁੱਖਾਂ ਵਿੱਚ ਗੁਜਰ ਰਿਹਾ ਹੈ ਇੱਕ ਤਾਂ ਜਵਾਨ ਬੇਟੇ ਦਾ ਗਮ ਅਤੇ ਉਪਰੋਂ ਪਰਿਵਾਰ ਦੀ ਰੋਜੀ ਰੋਟੀ ਚਲਾਉਣ ਦਾ ਫਿਕਰ ਅਤੇ ਦੋ ਜਵਾਨ ਕੁੜੀਆਂ ਜੋ ਕਿ ਪੜ੍ਹ ਵੀ ਰਹੀਆਂ ਸਨ ਜਿੰਨਾਂ ਦੀ ਪੜ੍ਹਾਈ ਵੀ ਵਿੱਚ ਹੀ ਰੁਕ ਗਈ ਹੈ ਅਤੇ ਮਾਤਾ ਪਿਤਾ ਨੂੰ ਇਹਨਾਂ ਦੇ ਵਿਆਹ ਲਈ ਵੀ ਭਾਰੀ ਫਿਕਰ ਹੈ । ਸ. ਜਗਤਾਰ ਸਿੰਘ ਨੇ ਦੱਸਿਆ ਕਿ ਉਹ ਨੇਤਰਹੀਨ ਹੋਣ ਕਾਰਨ ਕੋਈ ਵੀ ਕੰਮ ਨਹੀਂ ਕਰ ਸਕਦੇ ਅਤੇ ਉਹਨਾਂ ਦੀ ਪਤਨੀ ਰੁਮਾਲਾ ਸਾਹਿਬ ਅਤੇ ਹੋਰ ਵਿਆਹ ਵਾਲੇ ਸੇਹਰਿਆਂ ਦੀ ਕਢਾਈ ਕਰਕੇ ਇੱਕ ਦਿਨ ਦੇ ਸਿਰਫ 40-50 ਰੁਪੈ ਹੀ ਕਮਾਉਂਦੀ ਹੈ ਜਿਸ ਕਾਰਨ ਮੈਂ ਵੀ ਆਪਣੇ ਆਪ ਨੂੰ ਉਸ ਉਪਰ ਭਾਰ ਸਮਝ ਰਿਹਾ ਹਾਂ ।

ਉਹਨਾਂ ਦੱਸਿਆ ਕਿ ਸਾਡਾ ਆਪਣਾ ਘਰ ਦਾ ਫੋਨ ਨੰ: 01675-258086 ਹੈ ਜਿਸ ਤੇ ਕੋਈ ਵੀ ਸਮਾਜ ਸੇਵਕ ਜਾਂ ਸਰਕਾਰੀ ਅਧਿਕਾਰੀ ਸੰਪਰਕ ਕਰਕੇ ਘਰ ਦੀ ਹਾਲਤ ਵਾਰੇ ਪਤਾ ਕਰ ਸਕਦਾ ਹੈ ।ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ, ਦੇਸਾਂ, ਵਿਦੇਸਾਂ ਵਿੱਚ ਵਸਦੇ ਉਹਨਾਂ ਸਮਾਜ ਸੇਵਕਾਂ ਅੱਗੇ ਪੁਰਜੋਰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਕਿ ਜਵਾਨ ਬੇਟੀਆਂ ਦੀ ਰਹਿੰਦੀ ਪੜ੍ਹਾਈ ਅਤੇ ਵਿਆਹ ਕੀਤਾ ਜਾ ਸਕੇ ।

  • Share/Bookmark