ਕਿਹੜੇ ਦੇਸ਼ ਗਏ ਸੁਖਬੀਰ ਕਿਸੇ ਨੂੰ ਪਤਾ ਨਹੀਂ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੀਤੇ ਸ਼ੁੱਕਰਵਾਰ ਨੂੰ ਵਿਦੇਸ਼ ਯਾਤਰਾ ’ਤੇ ਗਏ ਹਨ। ਉਹਨਾਂ ਦੇ ਨਾਲ ਸਰਕਾਰੀ ਅਮਲਾ ਵੀ ਗਿਆ ਹੈ। ਇਸ ਦੇ ਬਾਵਜੂਦ ਸਰਕਾਰ ਦੇ ਅਧਿਕਾਰੀਆਂ ਨੂੰ ਨਹੀਂ ਪਤਾ ਸੁਖਬੀਰ ਕਿੱਥੇ ਅਤੇ ਕਿਉਂ ਗਏ ਹਨ? ਇਹੀ ਨਹੀਂ ਕੇਂਦਰ ਅਤੇ ਪੰਜਾਬ ਦੇ ਵੀ.ਆਈ.ਪੀ. ਸੁਰੱਖਿਆ ਮੁਖੀ ਨੂੰ ਵੀ ਇਸ ਦੀ ਸੂਚਨਾ ਨਹੀਂ ਦਿੱਤੀ ਗਈ। ਕਾਂਗਰਸ ਨੇ ਪੰਜਾਬ ਸਰਕਾਰ ਤੋਂ ਸੁਖਬੀਰ ਦੀ ਇਸ ਵਿਦੇਸ਼ ਯਾਤਰਾ ’ਤੇ ਸਵਾਲ ਉਠਾਉਂਦੇ ਹੋਏ ਵੇਰਵਾ ਮੰਗਿਆ ਹੈ।