-ਸ਼ਿਮਲੇ ਦੀਆਂ ਠੰਡੀਆਂ ਵਾਦੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਵੀਂ ਦਿਸ਼ਾ, ਰਣਨੀਤੀ, ਮਾਰਗ ਦਰਸ਼ਨ ਨਹੀਂ ਦੇ ਸਕਿਆ
ਚੰਡੀਗੜ੍ਹ, 14 ਸਤੰਬਰ -ਸ਼ਿਮਲੇ ਦੀਆਂ ਠੰਡੀਆਂ ਵਾਦੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਦਿਨ ਤੱਕ ਚਲਿਆ ਪੰਜਾਬ ਵਿਚਾਰ ਸੰਮੇਲਨ ਆਪਣੇ-ਆਪਣੇ ਵਰਕਰਾਂ ਅਤੇ ਹੇਠਲੇ ਪੱਧਰ ਦੇ ਨੇਤਾਵਾਂ ਨੂੰ ਕੋਈ ਨਵੀਂ ਦਿਸ਼ਾ, ਰਣਨੀਤੀ ਅਤੇ ਮਾਰਗ ਦਰਸ਼ਨ ਨਹੀਂ ਦੇ ਸਕਿਆ। ਇਸ ਚਿੰਤਕ ਮੰਥਨ ਬੈਠਕ ਵਿੱਚ ਦਲ ਨਾ ਤਾਂ ਆਪਣੇ ਦੋ ਢਾਈ ਸਾਲਾਂ ਦੀ ਕਾਰਗੁਜ਼ਾਰੀ ਦੀ ਕੋਈ ਸਮੀਖਿਆ ਕੀਤੀ ਅਤੇ ਨਾ ਹੀ ਭਵਿੱਖ ਦੀ ਰਣਨੀਤੀ, ਸੰਭਾਵਨਾਵਾਂ ਦਾ ਸਵਰੂਪ ਪਤੀ ਅਤੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਯਤਨਾਂ ਪਰ ਕੋਈ ਵਿਚਾਰ-ਵਟਾਂਦਰਾ ਕੀਤਾ। ਅਕਾਲੀ ਬੈਠਕਾਂ ਦੀ ਪੁਰਾਣੀ ਗੁਰਦੁਆਰਾ ਰਵਾਇਤ ਨੂੰ ਫਾਈਵਸਟਾਰ ਸੰਸਕ੍ਰਿਤੀ ਵਿੱਚ ਸਖਤ ਬਦਲਾਅ ਤੋਂ ਇਲਾਵਾ ਇਸ ਸੰਮੇਲਨ ਦੀ ਹੋਰ ਕੋਈ ਵੀ ਉਪਲਬੱਧੀ ਨਹੀਂ ਕਹੀ ਜਾ ਸਕਦੀ। 1925 ਵਿੱਚ ਆਪਣੀ ਸਥਾਪਨਾ ਦੇ ਬਾਅਦ ਅਕਾਲੀ ਰਣਨੀਤੀ ਸਦਾ ਗੁਰਦਵਾਰਿਆਂ ਦੇ ਇਰਦ-ਗਿਰਦ ਹੀ ਘੁੰਮਦੀ ਰਹੀ ਹੈ। ਅਕਾਲੀ ਦਾ ਇਤਿਹਾਸ ਗਵਾਹ ਹੈ ਕਿ ਅਜ਼ਾਦੀ ਤੋਂ ਬਾਅਦ ਵੀ ਅਕਾਲੀ ਆਪਣੀ ਰਾਜਨੀਤੀ ਗੁਰਦੁਆਰਿਆਂ ਤੋਂ ਹੀ ਚਲਾਉਂਦੇ ਰਹੇ ਹਨ।
ਅਜੇ ਤੱਕ ਅਕਾਲੀ ਦਲ ਦੇ ਜਿਨ੍ਹੇ ਵੀ ਵੰਡੇ ਸੰਮੇਲਨ ਤੇ ਸਮਾਗਮ ਹੋਏ ਹਨ ਉਹ ਸਾਰੇ ਗੁਰਦੁਆਰਿਆਂ ਵਿੱਚ ਹੀ ਹੋਏ ਹਨ। ਆਜ਼ਾਦੀ ਤੋਂ ਬਾਅਦ ਸ਼ਾਇਦ ਅਕਾਲੀਆਂ ਦਾ ਇਹ ਪਹਿਲਾਂ ਤਜਰਬਾ ਹੈ ਜਦੋਂ ਕਿ ਉਹਨਾਂ ਨੇ ਗੁਰਦੁਆਰੇ ਡੱਟ ਕੇ ਕਿਸੇ ਹੋਰ ਪ੍ਰਾਂਤ ਵਿੱਚ ਆਪਣੀ ਉ¤ਚੇ ਪੱਧਰੀ ਬੈਠਕ ਆਯੋਜਿਤ ਕੀਤੀ ਨਿਸਚੇ ਹੀ ਇਹ ਬਦਲਾਅ ਅਕਾਲੀ ਦਲ ਦੇ ਨੌਜਵਾਨ ਲੀਡਰ ਸਿੰਘ ਦੀ ਅਗਵਾਈ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੀ ਆਧੁਨਿਕ ਅਤੇ ਸਾਫ਼, ਸਪੱਸ਼ਟ ਸੋਚ ਦਾ ਇੱਕ ਚੰਗਾ ਤੇ ਆਧੁਨਿਕ ਕਦਮ ਹੈ। ਇਸ ਸੰਮੇਲਨ ਤੋਂ ਇਹ ਸੰਕੇਤ ਵੀ ਪ੍ਰਾਪਤ ਹੁੰਦਾ ਹੈ ਕਿ ਨਿਕਟ ਭਵਿੱਖ ਅਕਾਲੀ ਦਲ ਕੇਵਲ ਇੱਕ ਖੇਤਰੀ ਪਾਰਟੀ ਦੇ ਲੇਬਲ ਦੇ ਨਾਲ ਹੀ ਰਾਜਨੀਤੀ ਨਹੀਂ ਕਰਨਾ ਚਾਹੁੰਦੀ। ਵੈਸੇ ਉਸ ਦੀ ਰਾਜਨੀਤੀ ਦਾ ਦਾਇਰਾ ਨੈਸ਼ਨਲ ਪੱਧਰ ਤੱਕ ਫੈਲ ਸਕਦਾ ਹੈ। ਸਾਧਾਰਣ ਤਹਿ: ਪਾਰਟੀ ਆਪਣੀ ਇਸ ਪ੍ਰਕਾਰ ਦੀ ਮੰਥਾਨ ਬੈਠਕਾਂ ਵਿੱਚ ਆਪਣੇ ਪੁਰਾਣੇ ਫ਼ੈਸਲਿਆਂ, ਕੰਮਾਂ, ਨੀਤੀਆਂ ਅਤੇ ਰਣਨੀਤੀਆਂ ਦੀ ਸਮੀਖਿਆ ਕਰਕੇ ਉਹਨਾਂ ਨੂੰ ਇੱਕ ਨਵੀਂ ਰੂਪ-ਰੇਖਾ ਪ੍ਰਧਾਨ ਕਰਦਾ ਹੈ ਪ੍ਰੰਤੂ ਇਸ ਸੰਮੇਲਨ ਵਿੱਚ ਅਕਾਲੀ ਦਲ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਦੀ ਕੋਈ ਸਮੀਖਿਆ ਕੀਤੀ ਹੈ ਅਤੇ ਨਾ ਹੀ ਰਣਨੀਤੀ ਵਿੱਚ ਕੋਈ ਬਦਲਾਅ ਹੀ ਕੀਤਾ ਬੈਠਕ ਵਿੱਚ ਪਾਰਟੀ ਦਾ ਦਫ਼ਤਰ ਚੰਡੀਗੜ੍ਹ ਵਿੱਚ ਤੋਂ ਇਲਾਵਾ ਅੰਮ੍ਰਿਤਸਰ ਖੋਲ੍ਹਣ, ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨਾ ਹਰਿਆਣਾ ਵਿੱਚ ਅਲੱਗ ਕਮੇਟੀ ਦਾ ਵਿਰੋਧ, ਕੇਂਦਰ ਸਰਕਾਰ ਟੈਕਸ ਵਿੱਚ 50% ਹਿੱਸੇ ਦੀ ਮੰਗ ਅਤੇ ਉਦਯੋਗਿਕ ਪੈਕੇਜ ਦੀ ਮੰਗ ਕੀਤੀ। ਜਿੱਥੇ ਅੰਮ੍ਰਿਤਸਰ ਵਿੱਚ ਦਫ਼ਤਰ ਖੋਲ੍ਹਣ ਦੀ ਮੰਗ ਹੈ ਕਿ ਇਹ ਸਭ ਜਾਣਦੇ ਹਨ ਕਿ ਆਜ਼ਾਦੀ ਤੇ ਬਾਅਦ ਤੱਕ ਦਲ ਸ੍ਰੀ ਅੰਮ੍ਰਿਤਸਰ ਤੋਂ ਵੀ ਆਪਣੇ ਸਾਰੇ ਕੰਮ ਕਾਰ ਸੰਚਾਲਨ ਕਰਦਾ ਆ ਰਿਹਾ ਹੈ। ਚੰਡੀਗੜ੍ਹ ਪੰਜਾਬ ਨੂੰ ਕਦੇ ਹੀ ਅਕਾਲੀ ਦਲ ਦੀ ਮੰਗ ਵੀ ਬਹੁਤ ਪੁਰਾਣੀ ਹੈ ਪ੍ਰੰਤੂ ਅਕਾਲੀ ਦਲ ਚੰਡੀਗੜ੍ਹ ਲੈਣ ਦੀ ਮੰਗ ਵਾਸਤੇ ਕਦੇ ਗੰਭੀਰ ਨਹੀਂ ਹੋਏ। ਜੇ ਗੰਭੀਰ ਹੁੰਦੇ ਤਾਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਪ੍ਰਸਤਾਵ ਪਾਸ ਕਰਕੇ ਆਪਣਾ ਪੱਖ ਮਜ਼ਬੂਤ ਕਰ ਚੁੱਕੇ ਹੁੰਦੇ। ਜਦੋਂ ਕਿ ਆਪਣੀ ਰਾਜਨੀਤੀ ਚਮਕਾਉਣ ਲਈ ਇਸ ਮੁੱਦੇ ’ਤੇ ਮੋਰਚਾ ਵੀ ਲਗਾ ਚੁੱਕੇ ਹਨ। ਅਤੇ ਵਰਕਰਾਂ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ ਵੀ ਦੇ ਚੁੱਕੇ ਹਨ। ਹੁਣ ਵੀ ਅਕਾਲੀਆਂ ਵੱਲੋਂ ਇਸ ਪ੍ਰਸਤਾਵ ਵਿੱਚ ਵਰਤੋਂ ਕੀਤੀ ਗਈ ਭਾਸ਼ਾ ਤੋਂ ਉਹਨਾਂ ਦੀ ਸੰਜੀਦਗੀ ਪਰਗਟ ਹੁੰਦੀ ਹੈ। ਇਸ ਪ੍ਰਸਤਾਵ ਵਿੱਚ ਵੀ ਕਿਹਾ ਗਿਆ ਹੈ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦੇਵੇ। ਸਬ ਸਿਡੀਆਂ ਦਾ ਵਿਰੋਧ ਕਰਦੇ ਆ ਰਹੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਇਹ ਮੁੱਦਾ ਸੰਮੇਲਨ ਵਿੱਚ ਉਠਾਉਣ ਹੀ ਨਹੀਂ ਦਿੱਤਾ। ਬਲਕਿ ਸਬ ਸਿਡੀਆਂ ਨੂੰ ਇਸੇ ਤਰ੍ਹਾਂ ਜਾਰੀ ਹੀ ਰੱਖਣ ਦਾ ਐਲਾਨ ਕੀਤਾ ਗਿਆ। ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਮੁੱਦਾ ਪੇਸ਼ ਕਰਨ ਤੋਂ ਰੋਕਿਆ ਗਿਆ। ਇਸ ਪੰਜਾਬ ਵਿਚਾਰ ਸੰਮੇਲਨ ’ਤੇ ਅਕਾਲੀ ਨੇਤਾਵਾਂ ਅਤੇ ਵਿਧਾਇਕ ’ਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੀ ਪਕੜ ਹੋਰ ਮਜ਼ਬੂਤ ਹੋਵੇਗੀ। ਜਿਸ ਦਾ ਲਾਭ ਉਨ੍ਹਾਂ ਹੁਣ ਹਰ 6 ਮਹੀਨੇ ਬਾਅਦ ਅਕਾਲੀ ਆਪਣੀ ਰਣਨੀਤੀ ਦੀਆਂ ਬੈਠਕਾਂ ਹੁਣ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿੱਚ, ਲੰਗਰ ਛੱਕ ਕੇ ਨਹੀਂ, ਬਲਕਿ ਫਾਈਵ ਸਟਾਰ ਹੋਟਲਾਂ ਵਿੱਚ ਕਰਿਆ ਕਰਨਗੇ। ਇਹ ਇੱਕ ਸੁਖਦ ਬਦਲਾਅ ਹੈ।