This option will reset the home page of Nava Panga Online restoring closed widgets and categories.

Reset Nava Panga Online homepage

ਮੁਸ਼ੱਰਫ਼ ਏਨਾ ਈ ਭੋਲਾ ਏ?

ਗੁਜ਼ਰੇਲ ਸਦਰ ਜਨਰਲ ਰਿਟਾਇਰਡ ਪਰਵੇਜ਼ ਮੁਸ਼ੱਰਫ਼ ਨੂੰ ਲਗਦਾ ਹੈ ਬਰਤਾਨਵੀ ਵੀਜ਼ਾ ਵਧਣ ਦੀ ਆਸ ਨਹੀਂ ਹੈ। ਇਸੇ ਲਈ ਉਹ ਖ਼ੋਰੇ ਅੱਜਕਲ੍ਹ ਇੰਜ ਦੇ ਬਿਆਨ ਦੇ ਰਿਹਾ ਹੈ ਜਿਹਨਾਂ ਨਾਲ ਉਹਦਾ ਵੀਜ਼ਾ ਵੱਧ ਜਾਵੇ। ਉਂਜ ਜਿਹੜੇ ਮੁਲਕ ਦੀ ਜ਼ਮਾਨਤ ਤੇ ਉਹ ਲੰਦਨ ਗਿਆ ਉਥੇ ਉਹਨੂੰ ਕੋਈ ਮਸਅਲਾ ਤੇ ਨਹੀਂ ਹੋਣਾ ਚਾਹੀਦਾ। ਪਰ ਲਾਰਡ ਨਜ਼ੀਰ ਦੀ ਬਰਤਾਨਵੀ ਸਰਕਾਰ ਤੋਂ ਮੰਗ ਪਈ ਉਹ ਵੀਜ਼ਾ ਨਾ ਵਧਾਉਣ ਉਨ੍ਹਾਂ ਦੀ ਰਾਹ ਵਿਚ ਇਕ ਅੜਿੱਕਾ ਨਜ਼ਰ ਆ ਰਿਹਾ ਹੈ।

ਪਰ ਗੁਜ਼ਰੇਲ ਸਦਰ ਵੱਲੋਂ ਇਕ ਤੋਂ ਮਗਰੋਂ ਦੂਜੇ ਬਿਆਨਾਂ ਨਾਲ ਲਗਦਾ ਹੈ ਪਈ ਉਹ ਪਾਕਿਸਤਾਨ ਮੁੜਨਾ ਨਹੀਂ ਚਾਹੁੰਦਾ ਜੇ ਇਹ ਚਾਹੁੰਦਾ ਤੇ ਇੰਜ ਦੇ ਬਿਆਨ ਨਾ ਦਿੰਦਾ ਜਿਹਨਾਂ ਨਾਲ ਉਹਦੇ ਆਪਣੇ ਅਦਾਰੇ ਯਾਨੀ ਫ਼ੌਜ ਨੂੰ ਵੀ ਪੀੜ ਹੋਵੇ ਤੇ ਭਲਕ ਨੂੰ ਉਹਦੇ ਵਤਨ ਮੁੜਨ ਦਾ ਕੋਈ ਇਮਕਾਨ ਨਾ ਰਵੇ। ਉਹਦੇ ਇਨ੍ਹਾਂ ਬਿਆਨਾਂ ਨਾਲ ਉਹਦਾ ਲੰਦਨ ਵਿਚ ਰਹਿਣਾ ਵੱਧ ਸਕਦਾ ਹੈ। ਪਾਕਿਸਤਾਨ ਵਿੱਚ ਤਾਲਿਬਾਨ ਤੇ ਵੱਡੀ ਗਿੰਤਰੀ ਵਿਚ ਸਿਆਸਤ ਦਾਨ ਤੇ ਉਨ੍ਹਾਂ ਦੇ ਮੁਖ਼ਾਲਿਫ਼ ਸੀ ਹੀ ਹੁਣ ਫ਼ੌਜ ਨੂੰ ਵੀ ਉਹ ਕਾਵੜ ਚੜ੍ਹਾਉਨ ਦੀ ਕੋਸ਼ਿਸ਼ ਕਰ ਰਿਹਾ।

ਪਹਿਲੋਂ ਉਹਨੇ ਇਕ ਬਿਆਨ ਵਿਚ ਮੰਨਿਆ ਪਈ ਜਮਹੂਰੀ ਹਕੂਮਤਾਂ ਨੂੰ ਮੁਕਾਉਣ, ਮਾਰਸ਼ਲ ਲਾਅ ਲਾਉਣ ਤੇ ਆਈਨ ਨੂੰ ਮਾਤਲ ਕਰਨ ਯਾਨੀ ਸਾਰੀਆਂ ਗ਼ੈਰ ਆਈਨੀ ਕਾਰਵਾਈਆਂ ਵਿਚ ਫ਼ੌਜ ਉਹਦੀ ਕੁੰਡ ਤੇ ਸੀ ਤੇ ਸਾਰੇ ਕੌਰ ਕਮਾਂਡਰ ਉਹਦੇ ਨਾਲ ਸੀ।।। ਤੈ ਹੁਣ ਇਹ ਪਈ ਫ਼ੌਜ ਅਮਰੀਕਾ ਯਾਂ ਕਿਸੇ ਕੋਲੋਂ ਵੀ ਖਾੜਕਵਾਂ ਦੇ ਖ਼ਿਲਾਫ਼ ਵਰਤਣ ਲਈ ਮਿਲਣ ਵਾਲਾ ਅਸਲ੍ਹਾ ਹਿੰਦੁਸਤਾਨ ਦੇ ਖ਼ਿਲਾਫ਼ ਵਰਤ ਸਕਦੀ ਹੈ।

ਜੇ ਵੀਜ਼ਾ ਨਹੀਂ ਵਧਦਾ ਤੇ ਇਹਤਿਆਤੀ ਤੌਰ ਤੇ ਸਾਊਦੀ ਅਰਬ ਨਾਲ ਵੀ ਸਾਂਗੇ ਵਧਾਏ ਹੋਏ ਨੇਂ। ਭਾਵੇਂ ਉਹਦਾ ਬਿਆਨ ਇਕ ਗੁਜ਼ਰੇਲ ਸਦਰ ਦਾ ਬਿਆਨ ਹੈ ਤੇ ਇਹਨੂੰ ਪਾਲਿਸੀ ਨਹੀਂ ਕਹਿਆ ਜਾ ਸਕਦਾ ਪਰ ਫਿਰ ਵੀ ਇਹਦੀ ਅਹਿਮੀਅਤ ਇਹਦੇ ਤੋਂ ਘੱਟ ਨਹੀਂ ਹੁੰਦੀ। ਉਹ ਸਦਰ ਤੇ ਬੱਸ ਛੇ ਸਾਲ ਰਿਹਾ ਪਰ ਫ਼ੌਜੀ ਤੇ ਸਾਰੀ ਜ਼ਿੰਦਗੀ ਰਿਹਾ। ਕੁੱਝ ਲੋਕਾਂ ਮੂਜਬ ਉਹਨੇ ਖ਼ੋਰੇ ਭੋਲਪਨੇ ਵਿਚ ਫ਼ੌਜ ਦੀ ‘ ਆਪਰੀਸ਼ਨਲ ਡੀਟੀਲਜ਼ ‘ ਖੋਲ ਦਿੱਤੀਆਂ ਨੇਂ । ਪਰ ਕੀ ਉਹ ਇੰਨਾ ਭੋਲਾ ਏ?

  • Share/Bookmark