This option will reset the home page of Nava Panga Online restoring closed widgets and categories.

Reset Nava Panga Online homepage

ਭਾਰਤ ਦੀ ਵੰਡ ਦੇ ਕਾਰਨ ਕੀ ਸਨ? – ਖੁਸ਼ਵੰਤ ਸਿੰਘ

khushwant-logo.thumbnailਪਾਕਿਸਤਾਨ ਦੇ ਜਨਮਦਾਤੇ ਅਤੇ ਬਾਨੀ ਮੁਹੰਮਦ ਅਲੀ ਜਿਨਾਹ ਬਾਰੇ ਲਾਇਬਰੇਰੀਆਂ ਦੀਆਂ ਕਈ-ਕਈ ਅਲਮਾਰੀਆਂ ਕਿਤਾਬਾਂ ਨਾਲ ਭਰੀਆਂ ਰਹਿਣਗੀਆਂ। ਅਸੀਂ ਸਮਝਦੇ ਹਾਂ ਕਿ ਉਨ੍ਹਾਂ ਬਾਰੇ ਜੋ ਕੁਝ ਵੀ ਜਾਣਿਆ ਜਾ ਸਕਦਾ ਹੈ, ਉਸ ਬਾਰੇ ਪਹਿਲਾਂ ਹੀ ਸਭ ਨੂੰ ਪਤਾ ਹੈ। ਸੰਨ 1947 ਵਿਚ ਹੋਈ ਭਾਰਤ ਦੀ ਵੰਡ ਵਿਚ ਉਨ੍ਹਾਂ ਦੀ ਭਾਰਤੀ ਸਿਆਸਤ ਵਿਚ ਨਿਭਾਈ ਭੂਮਿਕਾ ਤੋਂ ਇਲਾਵਾ ਅਜਿਹੇ ਹੋਰ ਤੱਥ ਥੋੜ੍ਹੇ-ਬਹੁਤੇ ਹੀ ਹੋਣਗੇ, ਜਿਨ੍ਹਾਂ ’ਤੇ ਰੌਸ਼ਨੀ ਪਾਈ ਜਾ ਸਕੇ। ਸਪੱਸ਼ਟ ਤੌਰ ’ਤੇ ਅਜਿਹਾ ਬਹੁਤਾ ਕੁਝ ਨਹੀਂ ਹੈ। ਭਾਜਪਾ ਆਗੂ ਜਸਵੰਤ ਸਿੰਘ ਨੇ ਹਾਲ ਹੀ ਵਿਚ ਪ੍ਰਕਾਸ਼ਿਤ ਕੀਤੀ ਆਪਣੀ ਕਿਤਾਬ ਵਿਚ ਹੁਣ ਤੱਕ ਜੋ ਸਾਹਮਣੇ ਨਹੀਂ ਆਇਆ, ਉਸ ਤੋਂ ਪਰਦਾ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਜਿਨਾਹ ਦਾ ਅਕਸ ਭਾਰਤੀ ਆਗੂਆਂ ਅਤੇ ਲੇਖਕਾਂ ਨੇ ਜਾਣਬੁੱਝ ਕੇ ਖਰਾਬ ਕੀਤਾ ਹੈ। ਇਹੀ ਉਨ੍ਹਾਂ ਦੀ ਕਿਤਾਬ, ‘ਜਿਨਾਹ, ਇੰਡੀਆ-ਪਾਰਟੀਸ਼ਨ, ਇੰਡੀਪੈਂਡੈਂਸ’ ਦਾ ਮੁੱਖ ਨੁਕਤਾ ਹੈ। ਮੈਂ ਜਸਵੰਤ ਸਿੰਘ ਦੁਆਰਾ ਭਾਰਤ ਦੀ ਵੰਡ ਨੂੰ ਲੈ ਕੇ ਲਿਖੀਆਂ ਗਈਆਂ ਗੱਲਾਂ ਨਾਲ ਜ਼ਰਾ ਵੀ ਸਹਿਮਤੀ ਨਹੀਂ ਰੱਖਦਾ। ਮੇਰਾ ਮੰਨਣਾ ਹੈ ਕਿ ਉਸ ਵੇਲੇ ਵੰਡ ਰੋਕਣੀ ਮੁਸ਼ਕਿਲ ਸੀ ਕਿਉਂਕਿ ਇਸ ਦੇ ਬੀਜ ਕਈ ਸਦੀਆਂ ਪਹਿਲਾਂ ਬੀਜੇ ਜਾ ਚੁੱਕੇ ਸਨ ਅਤੇ ਬ੍ਰਿਟਿਸ਼ ਸ਼ਾਸਨ ਦੌਰਾਨ ਭਾਰਤੀ ਸਿਆਸਤਦਾਨਾਂ ਨੇ ਇਨ੍ਹਾਂ ਨੂੰ ਸਿੰਜਿਆ ਸੀ। ਮੇਰਾ ਵਿਸ਼ਲੇਸ਼ਣ ਇਸ ਤਰ੍ਹਾਂ ਹੈ :-

ਭਾਰਤੀਆਂ ਵਿਚ ਕਦੇ ਵੀ ਸਮਾਜਿਕ ਇਕਜੁਟਤਾ ਨਹੀਂ ਰਹੀ। ਜਾਤ ਅਤੇ ਭਾਸ਼ਾ ਨੂੰ ਲੈ ਕੇ ਵੰਡੇ ਹੋਣ ਤੋਂ ਇਲਾਵਾ ਸਭ ਤੋਂ ਵੱਡਾ ਬਟਵਾਰਾ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹੋਇਆ ਸੀ। ਇਹ ਦੋਵੇਂ ਆਪਸ ਵਿਚ ਮਿਲ ਕੇ ਰਹਿੰਦੇ ਸਨ। ਪੰ੍ਰਤੂ ਫਿਰ ਵੀ ਉਹ ਇਕ-ਦੂਸਰੇ ਤੋਂ ਦੂਰੀ ਬਣਾਈ ਰੱਖਦੇ ਸਨ। ਉਨ੍ਹਾਂ ਦੇ ਵਿਚਕਾਰ ਕਦੇ ਵੀ ਅਜਿਹਾ ਗਹਿਰਾ ਪਰਿਵਾਰਕ ਮੇਲ-ਜੋਲ ਨਹੀਂ ਸੀ ਬਣਿਆ ਕਿ ਉਹ ਇਕ-ਦੂਜੇ ਦੇ ਘਰ ਜਾਣ ਜਾਂ ਫਿਰ ਵਿਆਹੁਤਾ ਸਬੰਧ ਬਣਾਉਣ ਬਾਰੇ ਸੋਚਣ। ਅੰਗਰੇਜ਼ਾਂ ਨੇ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਦੋਵਾਂ ਭਾਈਚਾਰਿਆਂ ਵਿਚਕਾਰ ਵੱਖਰੇਪਨ ਦੀਆਂ ਭਾਵਨਾਵਾਂ ਭੜਕਾਈਆਂ। ਜਦੋਂ ਉਨ੍ਹਾਂ ਦਾ ਦੇਸ਼ ਛੱਡਣ ਦਾ ਵਕਤ ਨੇੜੇ ਆਇਆ ਤਾਂ ਮੁਸਲਮਾਨ, ਹਿੰਦੂ ਬਹੁਗਿਣਤੀ ਵਾਲੇ ਦੇਸ਼ ਭਾਰਤ ਵਿਚ ਰਹਿਣ ਦੇ ਵਿਚਾਰ ਤੋਂ ਚਿੜ੍ਹ ਗਏ। ਇਸ ਤਰ੍ਹਾਂ ਭਾਰਤ ਦਾ ਬਟਵਾਰਾ ਤਾਂ ਮਾਨਸਿਕ ਪੱਧਰ ’ਤੇ ਪਹਿਲਾਂ ਹੀ ਹੋ ਚੁੱਕਾ ਸੀ। ਲਾਲਾ ਲਾਜਪਤ ਰਾਏ ਨੇ ਫ਼ਿਰਕੂ ਆਧਾਰ ’ਤੇ ਭਾਰਤ ਦੀ ਵੰਡ ਦਾ ਇਕ ਖਾਕਾ ਤਿਆਰ ਕੀਤਾ ਸੀ। ਇਸੇ ਤਰ੍ਹਾਂ ਬਾਅਦ ਵਿਚ ਚੌਧਰੀ ਰਹਿਮਤ ਅਲੀ ਨੇ ਇਸ ਦਾ ਨਕਸ਼ਾ ਬਣਾਇਆ ਸੀ। ਉਨ੍ਹਾਂ ਨੇ ਹੀ ‘ਪਾਕਿਸਤਾਨ’ ਲਫ਼ਜ਼ ਦੀ ਕਾਢ ਕੱਢੀ ਸੀ। ਅਲਾਮਾ ਇਕਬਾਲ ਜਿਨ੍ਹਾਂ ਨੇ ਕਦੇ ਦੇਸ਼ ਭਗਤੀ ਨਾਲ ਭਰਪੂਰ ਨਜ਼ਮਾਂ ਅਤੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਵਰਗੇ ਗੀਤ ਲਿਖੇ, ਉਹ ਵੀ ਮੁਸਲਿਮ ਸਟੇਟ ਦੀ ਗੱਲ ਕਰਨ ਲੱਗੇ। ਵੰਡ ਵਿਚ ਜਿਨਾਹ ਦਾ ਯੋਗਦਾਨ ਇਹ ਸੀ ਕਿ ਉਨ੍ਹਾਂ ਨੇ ਦੋ-ਕੌਮਾਂ ਦਾ ਸਿਧਾਂਤ ਘੜਿਆ। ਉਨ੍ਹਾਂ ਦਾ ਮੰਨਣਾ ਸੀ ਕਿ ਹਿੰਦੂ ਅਤੇ ਮੁਸਲਿਮ ਦੋ ਵੱਖਰੀਆਂ ਕੌਮਾਂ ਹਨ ਜੋ ਕਿ ਨਾਲ-ਨਾਲ ਅਤੇ ਇਕ ਦੇਸ਼ ਵਿਚ ਨਹੀਂ ਰਹਿ ਸਕਦੀਆਂ। ਇਹੀ ਭਾਵਨਾ ਇਸ ਉਪ-ਮਹਾਂਦੀਪ ਦੇ ਦੂਸਰੇ ਮੁਲਕਾਂ ਵਿਚ ਵਸੇ ਮੱਧ-ਵਰਗੀ ਮੁਸਲਮਾਨਾਂ ਦੇ ਦਿਲ ਵਿਚ ਵੀ ਘਰ ਕਰ ਗਈ। ਉਸ ਤੋਂ ਬਾਅਦ ਮੁਸਲਿਮ ਬਹੁਗਿਣਤੀ ਇਲਾਕਿਆਂ ਤੋਂ ਸਿੱਖਾਂ ਅਤੇ ਹਿੰਦੂਆਂ ਨੂੰ ਕੱਢੇ ਜਾਣ ਤੋਂ ਨਾ ਤਾਂ ਗਾਂਧੀ ਜੀ, ਨਾ ਨਹਿਰੂ, ਨਾ ਹੀ ਸਰਦਾਰ ਪਟੇਲ ਅਤੇ ਨਾ ਹੀ ਜਿਨਾਹ ਰੋਕ ਸਕੇ। ਠੀਕ ਇਸੇ ਤਰ੍ਹਾਂ ਮਾਰਚ 1947 ਵਿਚ ਹਿੰਦੂਆਂ ਅਤੇ ਸਿੱਖਾਂ ਨੂੰ ਉ¤ਤਰ-ਪੱਛਮੀ ਪੰਜਾਬ ਦੇ ਕਸਬਿਆਂ ਅਤੇ ਪਿੰਡਾਂ ਤੋਂ ਬਾਹਰ ਖਦੇੜ ਦਿੱਤਾ ਗਿਆ। ਲਾਹੌਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਫ਼ਿਰਕੂ ਫਸਾਦ ਹੋਏ। 15 ਅਗਸਤ, 1947 ਵਿਚ ਪਾਕਿਸਤਾਨ ਤੋਂ ਹਿੰਦੂਆਂ ਅਤੇ ਸਿੱਖਾਂ ਦੀ ਹੋਈ ਹਿਜਰਤ ਇਕ ਖੂਨੀ ਹਿਜਰਤ ਬਣ ਗਈ। ਪੂਰਬੀ ਪੰਜਾਬ ਦੇ ਹਿੰਦੂ ਅਤੇ ਸਿੱਖਾਂ ਨੇ ਇਹ ਤੈਅ ਕੀਤਾ ਕਿ ਇਹ ਸਭ ਇਕਤਰਫ਼ਾ ਚੱਲਣ ਵਾਲਾ ਨਹੀਂ ਹੈ। ਉਨ੍ਹਾਂ ਨੇ ਪੂਰਬੀ ਪੰਜਾਬ ਤੋਂ ਮੁਸਲਮਾਨਾਂ ਨੂੰ ਦੁੱਗਣੇ ਖੂਨ-ਖਰਾਬੇ ਨਾਲ ਬਾਹਰ ਖਦੇੜ ਦਿੱਤਾ। ਮਨੁੱਖਤਾ ਦੇ ਇਤਿਹਾਸ ਵਿਚ ਆਬਾਦੀ ਦੀ ਏਨੇ ਵੱਡੇ ਪੈਮਾਨੇ ’ਤੇ ਹੋਈ ਹਿਜਰਤ ਕਾਰਨ 10 ਲੱਖ ਲੋਕ ਮਾਰੇ ਗਏ ਅਤੇ ਕਰੋੜਾਂ ਲੋਕ ਘਰੋਂ-ਬੇਘਰ ਹੋ ਗਏ। ਨਹਿਰੂ ਜਾਂ ਪਟੇਲ ਜਾਂ ਫਿਰ ਜਿਨਾਹ ’ਤੇ ਦੋਸ਼ ਲਾਉਣ ਨਾਲ ਕੋਈ ਫਾਇਦਾ ਨਹੀਂ। ਉਨ੍ਹਾਂ ਵਿਚੋਂ ਕੋਈ ਇਕ ਜਾਂ ਫਿਰ ਸਾਰੇ ਮਿਲ ਕੇ ਵੀ ਬਟਵਾਰੇ ਦੇ ਅਮਲ ਨੂੰ ਰੋਕ ਨਹੀਂ ਸਨ ਸਕਦੇ। ਜੋ ਨਫ਼ਰਤ ਇਤਿਹਾਸ ਨੇ ਪੈਦਾ ਕੀਤੀ ਸੀ, ਉਸ ਦੇ ਖਿਲਾਫ਼ ਕੁਝ ਵੀ ਕਰਨ ਨੂੰ ਉਹ ਲਾਚਾਰ ਸਨ। ਪਾਕਿਸਤਾਨ ਖਿਲਾਫ਼ ਲੜੀਆਂ ਜਾਣ ਵਾਲੀਆਂ ਲੜਾਈਆਂ ਅਤੇ ਕਸ਼ਮੀਰ ਦੇ ਭਵਿੱਖ ਨੂੰ ਲੈ ਕੇ ਸੰਘਰਸ਼ ਦੇ ਜ਼ਿੰਮੇਵਾਰ ਇਹੀ ਲੋਕ ਹਨ।

ਸਵਾਈਨ ਫਲੂ

‘ਪੂਨੇ ਵਿਚ ਸਵਾਈਨ ਫਲੂ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ’, ਇਹ ਕਈ ਅਖ਼ਬਾਰਾਂ ਦੀਆਂ ਸੁਰਖੀਆਂ ਸਨ। ‘ਬੰਗਲੌਰ, ਮੁੰਬਈ, ਦਿੱਲੀ ਵਿਚ ਸਵਾਈਨ ਫਲੂ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ’, ਕੁਝ ਦਿਨਾਂ ਬਾਅਦ ਅਖ਼ਬਾਰ ਵਿਚ ਇਹ ਸੁਰਖੀ ਵੀ ਪੜ੍ਹੀ ਗਈ। ਸਿਹਤ ਮੰਤਰੀ ਟੈਲੀਵਿਜ਼ਨ ਚੈਨਲ ’ਤੇ ਇਹ ਦੱਸਦੇ ਹੋਏ ਦਿਖੇ ਕਿ ਇਹ ਇਕ ਸੰਸਾਰ-ਵਿਆਪੀ ਮਹਾਂਮਾਰੀ ਹੈ, ਪੰ੍ਰਤੂ ਭਾਰਤ ਇਸ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਵਾਈਨ ਫਲੂ ਰੋਕੂ ਦਵਾਈਆਂ ਜਲਦ ਹੀ ਮੁਹੱਈਆ ਹੋ ਜਾਣਗੀਆਂ। ਸਾਰੇ ਹਸਪਤਾਲ ਇਸ ਫਲੂ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਰੋਜ਼ ਸਵੇਰ ਨੂੰ ਮੌਤ ਦੀ ਦਰ ਦੱਸੀ ਜਾਂਦੀ ਹੈ। ਹਰ ਘੰਟੇ ਬਾਅਦ ਤੁਹਾਨੂੰ ਪਤਾ ਚਲਦਾ ਹੈ ਕਿ ਹੁਣ ਤੱਕ ਸਵਾਈਨ ਫਲੂ ਦੇ ਕਿੰਨੇ ਸ਼ਿਕਾਰ ਹੋਏ ਹਨ। ਲੇਕਿਨ ਘਬਰਾਉਣਾ ਨਹੀਂ ਹੈ। ਮੈਂ ਨਹੀਂ ਘਬਰਾਉਂਦਾ ਹਾਂ। ਮੈਂ ਭੀੜ-ਭੜੱਕੇ ਵਾਲੀਆਂ ਗਲੀਆਂ ਤੋਂ ਨਹੀਂ ਗੁਜ਼ਰਦਾ ਅਤੇ ਨਾ ਹੀ ਰੌਲਾ ਪਾਉਂਦਾ ਹਾਂ ਕਿ ‘ਬਚਾਓ ਬਚਾਓ, ਇਕ ਜੰਗਲੀ ਭਾਲੂ ਮੇਰੇ ਪਿੱਛੇ ਲੱਗਾ ਹੈ’। ਮੈਂ ਆਪਣੇ ਕੰਮ ਨਾਲ ਮਤਲਬ ਰੱਖਦੇ ਹੋਏ ਘਰ ਰਹਿੰਦਾ ਹਾਂ ਪਰ ਮੈਨੂੰ ਫਿਰ ਵੀ ਫਲੂ ਹੋ ਗਿਆ। ਇਹ ਬਿਲਕੁਲ ਓਸੇ ਤਰ੍ਹਾਂ ਹੀ ਹੈ ਜਿਵੇਂ ਕਿ ਮੈਨੂੰ ਹਰ ਮੌਸਮ ਦੀ ਤਬਦੀਲੀ ਦੌਰਾਨ ਗਲੇ ਦੀ ਖਰਾਸ਼, ਛਿੱਕਾਂ, ਜ਼ੁਕਾਮ ਜਾਂ ਫਿਰ ਖਾਂਸੀ ਆਦਿ ਹੁੰਦੀ ਹੈ। ਇਹ ਕੋਈ ਗੰਭੀਰ ਗੱਲ ਨਹੀਂ ਹੈ। ਸਿਰਫ਼ ਇਕ ਗੱਲ ਮੇਰੇ ਦਿਮਾਗ ਵਿਚ ਆਉਂਦੀ ਹੈ ਕਿ ਇਸ ਬਿਮਾਰੀ ਦਾ ਕਾਰਨ ਸੂਰ ਹੈ ਕਿਉਂਕਿ ਪਿਛਲੀ ਰਾਤ ਮੈਂ ਕਵਿਸ਼ ਲਾਰੇਨ ਖਾਧੀ ਸੀ, ਜਿਸ ਵਿਚ ਸੂਰ ਦਾ ਮੀਟ ਸੀ। ਇਹ ਸਵਾਦੀ ਸੀ। ਇਸ ਲਈ ਮੈਂ ਇਸ ’ਤੇ ਟੁੱਟ ਪਿਆ। ਮੈਂ ਜਾਣਦਾ ਸੀ ਕਿ ਸੂਰ ਗੰਦਗੀ ਖਾਣ ਵਾਲੇ ਗੰਦੇ ਜਾਨਵਰ ਹੁੰਦੇ ਹਨ। ਵਿਦਵਾਨ ਡਾਕਟਰਾਂ ਦੀ ਨਿਗ੍ਹਾ ਵਿਚ 19 ਬਿਮਾਰੀਆਂ ਹਨ, ਜੋ ਸੂਰ ਦਾ ਮੀਟ ਖਾਣ ਨਾਲ ਹੁੰਦੀਆਂ ਹਨ ਪਰ ਉਨ੍ਹਾਂ ਵਿਚ ਸਵਾਈਨ ਫਲੂ ਨਹੀਂ ਹੈ। ਯਹੂਦੀਆਂ ਅਤੇ ਮੁਸਲਮਾਨਾਂ ਲਈ ਇਸ ਦਾ ਸੇਵਨ ਵਰਜਿਤ ਹੋਣ ਦੇ ਬਾਵਜੂਦ ਮੈਂ ਇਸ ਨੂੰ ਕਿਸੇ ਵੀ ਭੋਜਨ ਦੇ ਨਾਲ ਖਾਣਾ ਪਸੰਦ ਕਰਦਾ ਹਾਂ, ਭਾਵੇਂ ਉਹ ਬੇਕਨ, ਹੈਮ, ਪੋਰਕ, ਸੋਸਿਜ਼, ਆਚਾਰ, ਸਲਾਮੀ ਆਦਿ ਕਿਉਂ ਨਾ ਹੋਵੇ। ਦੁਨੀਆ ਭਰ ਦੀ ਇਕ ਵੱਡੀ ਮਾਸਾਹਾਰੀ ਜਮਾਤ ਵੀ ਅਜਿਹਾ ਹੀ ਕਰਦੀ ਹੈ। ਖੈਰ, ਮੋਟੇ ਤੌਰ ’ਤੇ ਸੂਰ ਦਾ ਮਾਸ ਖਾਣ ਨਾਲ ਸਵਾਈਨ ਫਲੂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਮਹਾਂਮਾਰੀ ਦੀ ਲਪੇਟ ਵਿਚ ਆਉਣ ਵਾਲੀ ਪਹਿਲੀ ਭਾਰਤੀ ਸ਼ਿਕਾਰ ਪੂਨੇ ਦੀ ਇਕ ਛੋਟੀ ਮੁਸਲਿਮ ਬੱਚੀ ਸੀ, ਜਿਸ ਨੇ ਨਿਸਚਿਤ ਤੌਰ ’ਤੇ ਸੂਰ ਦਾ ਮਾਸ ਛੂਹਿਆ ਵੀ ਨਹੀਂ ਹੋਵੇਗਾ। ਆਖਰ ਫਿਰ ਏਨਾ ਹੋ-ਹੱਲਾ ਕਿ

  • Share/Bookmark