This option will reset the home page of Nava Panga Online restoring closed widgets and categories.

Reset Nava Panga Online homepage

ਪਾਕਿ ਨੂੰ ਦਿੱਤੀ ਜਾਂਦੀ ਮਦਦ ਦੀ ਦੁਰਵਰਤੋਂ ‘ਤੇ ਅਮਰੀਕਾ ਦਾ ਰੁਖ ਸਖ਼ਤ

ਵਾਸ਼ਿੰਗਟਨ, 15 ਸਤੰਬਰ : ਅਮਰੀਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਵੱਲੋਂ ਕੀਤੇ ਗਏ ਇਸ ਖੁਲਾਸੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਕਿ ਅਮਰੀਕਾ ਵੱਲੋਂ ਅਤਿਵਾਦ ਨੂੰ ਕੁਚਲਣ ਲਈ ਦਿੱਤੀ ਗਈ ਸਹਾਇਤਾ ਰਾਸ਼ੀ ਦਾ ਇਸਤੇਮਾਲ ਭਾਰਤ ਵਿਰੁੱਧ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਨ ਲਈ ਕੀਤਾ ਗਿਆ। ਅਮਰੀਕਾ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਦੇ ਬਾਰੇ ਹਾਲੀਆ ਤੌਰ ‘ਤੇ

ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਏਆਨ ਕੇਲੀ ਨੇ ਦੱਸਿਆ ਕਿ ਮੁਸ਼ੱਰਫ ਵੱਲੋਂ ਕੀਤੇ ਗਏ ਖੁਲਾਸੇ ਕਿਸੇ ਖਾਸ ਬਿੰਦੂ ‘ਤੇ ਕੇਂਦਰਿਤ ਨਹੀਂ ਸਨ ਅਤੇ ਹੁਣ ਦੀ ਸਥਿਤੀ ਅਨੁਸਾਰ ਅਮਰੀਕਾ ਨੂੰ ਅਜਿਹੀ ਕਿਸੇ ਵੀ ਉਲੰਘਣਾ ਦੀ ਜਾਣਕਾਰੀ ਨਹੀਂ ਹੈ। ਪਰ ਅਮਰੀਕਾ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਨਿਊਜ਼ ਚੈਨਲ ਨੂੰ ਇਕ ਇੰਟਰਵਿਊ ਦਿੰਦੇ ਹੋਏ ਮੁਸ਼ੱਰਫ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਫੌਜੀ ਸਹਾਇਤਾ ਦੇ ਇਸਤੇਮਾਲ ਸਬੰਧੀ ਨਿਯਮਾਂ ਦਾ ਉਲੰਘਣ ਕੀਤਾ ਸੀ ਪਰ ਆਪਣੀ ਇਸ ਕਾਰਵਾਈ ਨੂੰ ਕਾਨੂੰਨੀ ਤੌਰ ‘ਤੇ ਸਹੀ ਠਹਿਰਾਉਂਦੇ ਹੋਏ ਮੁਸ਼ੱਰਫ ਨੇ ਕਿਹਾ ਕਿ ਅਜਿਹਾ ਉਨ੍ਹਾਂ ਨੇ ਪਾਕਿਸਤਾਨ ਦੇ ਹਿੱਤ ਵਿਚ ਕੀਤਾ ਸੀ। ਇਸ ਸਬੰਧੀ ਕਿਸੇ ਪ੍ਰਕਾਰ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਬਾਰੇ ਕੇਲੀ ਨੇ ਕੋਈ ਜੁਆਬ ਨਹੀਂ ਦਿੱਤਾ ਅਤੇ ਸਿਰਫ ਐਨਾ ਹੀ ਕਿਹਾ ਕਿ ਮੁਸ਼ੱਰਫ ਹੁਣ ਆਮ ਨਾਗਰਿਕ ਹੈ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਕੋਈ ਮਹੱਤਵ ਨਹੀਂ ਰੱਖਦੀ। ਮੁਸ਼ੱਰਫ ਦੇ ਇਸ ਖੁਲਾਸੇ ‘ਤੇ ਪ੍ਰਤੀਕਿਰਿਆ ਜਤਾਉਂਦਿਆਂ ਭਾਰਤ ਨੇ ਕਿਹਾ ਹੈ ਕਿ ਇਸ ਨਾਲ ਉਸ ਨੂੰ ਕੋਈ ਹੈਰਾਨੀ ਨਹੀਂ ਹੋਈ ਹੈ। ਭਾਰਤ ਦੇ ਵਿਦੇਸ਼ ਰਾਜ ਸ਼ਸ਼ੀ ਥਰੂਰ ਨੇ ਕੱਲ੍ਹ ਕਿਹਾ ਕਿ ਅਸੀਂ ਕਈ ਸਾਲ ਤੋਂ ਇਹ ਤਰਕ ਦਿੰਦੇ ਆ ਰਹੇ ਹਾਂ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਅਮਰੀਕੀ ਫੌਜ ਸਹਾਇਤਾ ਤੋਂ ਸਾਨੂੰ ਇਹੀ ਸਮੱਸਿਆ ਹੈ ਕਿ ਇਸ ਦੀ ਵਰਤੋਂ ਸਾਡੇ ਵਿਰੁੱਧ ਹੋ ਰਹੀ ਹੈ।

  • Share/Bookmark