This option will reset the home page of Nava Panga Online restoring closed widgets and categories.

Reset Nava Panga Online homepage

ਜਥੇ. ਝੀਂਡਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪਹਿਲੀ ਨਵੰਬਰ ਤੱਕ ਅਲਟੀਮੇਟਮ

ਚੰਡੀਗੜ੍ਹ, 14 ਸਤੰਬਰ – ਬੀਤੇ ਦਿਨੀ ਕੁਰਕਸ਼ੇਤਰ ਦੇ ਇਤਿਹਾਸਕ ਛੇਵੀਂ ਪਾਤਸ਼ਾਹੀ ਗੁਰਦੁਆਰੇ ਤੇ ਹਰਿਆਣਾ ’ਚ ਵੱਖਰੀ ਸ਼੍ਰੋਮਣੀ ਕਮੇਟੀ ਬਣਾਉਣ ਵਾਲੇ ਸਮਰਥਕਾਂ ਨੇ ਕਰੀਬ 8 ਘੰਟੇ ਕਬਜਾ ਕਰਕੇ ਇਸ ਮਾਮਲੇ ਨੂੰ ਇਕ ਵਾਰ ਫਿਰ ਤੂਲ ਦੇ ੱਿਦਤੀ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ (ਕੰਮ ਚਲਾਓ) ਦੇ ਪ੍ਰਧਾਨ ਜਗਦੀਸ਼ ਸਿੰਘ ਛੀਨਾ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਇੱਕ ਨਵੰਬਰ ਤੱਕ ਹਰਿਆਣਾ ’ਚ ਸਰਕਾਰ ਨੇ ਵੱਖਰੀ ਸ਼੍ਰੋਮਣੀ ਕਮੇਟੀ ਨਹੀਂ ਬਣਾਈ ਤੇ ਉਹ ਹਰਿਆਣਾ ਦੇ ਸਾਰੇ ਗੁਰਦੁਆਰਿਆਂ ਤੇ ਕਬਜ਼ਾ ਕਰ ਲੈੋਣਗੇ। ਹਰਿਆਣਾ ’ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਥੇ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੀ ਉਕਤ ਘਟਨਾਂ ਨੂੰ ਕਿਸੇ ਕਿਮਤ ’ਤੇ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ । ਕੁੱਝ ਸਮੇਂ ਤੋਂ ਠੰਡਾਂ ਪਿਆ ਉਕਤ ਮਸਲਾ ਇਕ ਵਾਰ ਫਿਰ ਸੁੱਰਖੀਆਂ ’ਚ ਆ ਗਿਆ ਹੈ।

ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਇਹ ਮੁੱਦਾ ਇੱਕ ਵਾਰ ਫਿਰ ਚਰਚਾ ’ਚ ਆ ਗਿਆ। ਹਰਿਆਣਾ ਦੇ ਸਿੱਖਾਂ ਦੀਆਂ ਵੋਟਾਂ ਲੈ ਕੇ ਕੀਤੀ ਜਾ ਰਹੀ ਇਸ ਰਾਜਨੀਤੀ ’ਚ ਸਿੱਖ ਧਰਮ ਦੀ ਕਿਸੇ ਨੂੰ ਫਿਕਰ ਨਹੀਂ ਕੇਵਲ ਵੋਟਾਂ ਲਈ ਧਰਮ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲਾ ਕਈ ਵਾਰ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਸ.ਮਨਮੋਹਨ ਸਿੰਘ ਵੱਲੋਂ ਦਖਲ ਅੰਦਾਜੀ ਕਰ ਕੇ ਇਸ ਨੂੰ ਠੰਡੇ ਬਸਤੇ ਵਿੱਚ ਪਾ ਦਿਤਾ ਸੀ ਅਕਾਲੀ ਦਲ ਵੱਲੋਂ ਮਹੋਲ ਖਰਾਬ ਹੋਣ ਦੀ ਧਮਕੀ ਵੀ ਕੇਂਦਰ ਸਰਕਾਰ ਨੂੰ ਦਿੱਤੀ ਗਈ ਸੀ । ਪੰਜਾਬ ਦੇ ਕਾਂਗਰਸੀ ਜਿੱਥੇ ਇਸ ਮੁੱਦੇ ’ਤੇ ਖਾਮੋਸ਼ੀ ਬਣਾਏ ਹੋਵੇ ਹਨ ਉਥੇ ਹੀ ਅਕਾਲੀ ਦਲ ਵੱਲੋਂ ਜ਼ੋਰ-ਸ਼ੋਰ ਨਾਲ ਇਸ ਮੁੱਦੇ ਦਾ ਵਿਰੋਧ ਕੀਤਾ ਜਾ ਰਿਹਾ ਹੈ।

  • Share/Bookmark