ਕੈਲੀਫੋਰਨੀਆ ਵਿੱਚ ਸੁਰੱਖਿਅਤ ਉਤਰ ਗਿਆ ਪੁਲਾੜ ਸ਼ਟਲ
ਨਵੀਂ ਦਿੱਲੀ, 12 ਸਤੰਬਰ – ਪੁਲਾੜ ਜਹਾਜ ਡਿਸਕਵਰੀ ਆਪਣੇ ਸੱਤ ਪੁਲਾੜ ਯਾਤਰੀਆਂ ਨੂੰ ਲੈ ਕੇ ਕੈਲੀਫੋਰਨੀਆ ਵਿੱਚ ਸੁਰੱਖਿਅਤ ਉਤਰ ਗਿਆ। ਲਗਾਤਾਰ ਦੂਜੇ ਦਿਨ ਖਰਾਬ ਮੌਸਮ ਦੇ ਚਲਦੇ ਇਹ ਫਲੋਰੀਡਾ ਵਿੱਚ ਨਹੀਂ ਉਤਰ ਪਾਇਆ। ਅੰਤਰਰਾਸ਼ਟਰੀ ਪੁਲਾੜ ਕੇਂਦਰ (ਆਈਐਸਐਸ) ਵਿੱਚ ਜਰੂਰੀ ਸਮਾਨ ਪਹੁੰਚਾਉਣ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਇਹ ਸੂਰਜ ਡੁੱਬਣ ਤੋਂ ਇੱਕ ਘੰਟੇ ਪਹਿਲਾਂ ਧਰਤੀ ਤੇ ਉਤਰਿਆ।
ਮਿਸ਼ਨ ਕੰਟਰੋਲ ਤੋਂ ਆਵਾਜ ਗੁੰਜੀ ‘ਵਾਪਸੀ ਤੇ ਸੁਆਗਤ ਹੈ ਡਿਸਕਵਰੀ। ਇੱਕ ਬੇਹੱਦ ਸਫਲ ਮੁਹਿੰਮ ਨੂੰ ਅੰਜਾਮ ਦੇਣ ਲਈ ਮੁਬਾਰਕਬਾਦ।’ ਤੂਫਾਨੀ ਮੌਸਮ ਨੇ ਵੀਰਵਾਰ ਨੂੰ ਡਿਸਕਵਰੀ ਲਈ ਧਰਤੀ ਤੇ ਉਤਰਨਾ ਮੁਸ਼ਕਿਲ ਕਰ ਦਿੱਤਾ ਸੀ ਅਤੇ ਕੱਲ ਵੀ ਮੌਸਮ ਖਰਾਬ ਸੀ। ਇਸ ਲਈ ਉਡਾਣ ਨਿਦੇਸ਼ਕ ਰਿਚਰਡ ਜੋਂਸ ਨੇ ਸੂਰਜ ਦੇ ਪ੍ਰਕਾਸ਼ ਨਾਲ ਯੁਕਤ ਮੋਜਾਵੇ ਡੇਜਰਟ ਦੇ ਅਸਮਾਨ ਦਾ ਬਦਲ ਚੁਣਿਆ।
ਨਾਸਾ ਕਿਸੇ ਵੀ ਪੁਲਾੜ ਜਹਾਜ ਨੂੰ ਫਲੋਰੀਡਾ ਵਿੱਚ ਉਤਾਰਨ ਨੂੰ ਹੀ ਪਹਿਲ ਦਿੰਦਾ ਹੈ ਕਿਉਂਕਿ ਉਤਾਰੇ ਜਾਣ ਤੋਂ ਬਾਅਦ ਇਸ ਨੂੰ ਫਿਰ ਫਲੋਰੀਡਾ ਪਹੁੰਚਾਉਣ ਦਾ ਕੰਮ ਹੁੰਦਾ ਹੈ। ਕਿਸੇ ਜਹਾਜ ਨੂੰ ਦੂਜੀ ਥਾਂ ਉਤਾਰੇ ਜਾਣ ਤੇ ਇਸ ਨੂੰ ਇੱਕ ਨਵੇਂ ਬਣੇ ਵੱਡੇ ਜਹਾਜ ਜੈਟ ਦੇ ਉ¤ਪਰ ਰੱਖ ਕੇ ਫਲੋਰੀਡਾ ਪਹੁੰਚਾਇਆ ਜਾਂਦਾ ਹੈ ਜਿਸ ਵਿੱਚ 17 ਲੱਖ ਅਮਰੀਕੀ ਡਾਲਰ ਦਾ ਖਰਚ ਹੁੰਦਾ ਹੈ ਅਤੇ ਇਸ ਕੰਮ ਵਿੱਚ ਇੱਕ ਹਫਤੇ ਤੋਂ ਵੀ ਜ਼ਿਆਦਾ ਸਮਾਂ ਲਗਦਾ ਹੈ।
ਅਸਮਾਨੀ ਬਿਜਲੀ ਅਤੇ ਤੂਫਾਨ ਦੇ ਕਾਰਣ ਡਿਸਕਵਰੀ ਮਿਸ਼ਨ ਦੇ ਸ਼ੁਰੂ ਹੋਣ ਵਿੱਚ ਵੀ ਦੇਰੀ ਹੋ ਗਈ ਸੀ। ਡਿਸਕਵਰੀ ਨੇ ਪਿਛਲੀ 28 ਅਗਸਤ ਨੂੰ ਉਡਾਣ ਭਰੀ ਸੀ ਜਿਸ ਨੇ 57 ਲੱਖ ਮੀਲ ਦੀ ਦੂਰੀ ਤੈਅ ਕੀਤੀ। ਫਲੋਰੀਡਾ ਵਿੱਚ ਖਰਾਬ ਮੌਸਮ ਦੇ ਚਲਦੇ ਨਾ ਉਤਰ ਸਕਣ ਤੇ ਇਹ ਦੋ ਦਿਨ ਤੱਕ ਅਸਮਾਨ ਵਿੱਚ ਹੀ ਚੱਕਰ ਲਗਾਉਂਦਾ ਰਿਹਾ ਅਤੇ ਆਖਿਰ ਨਾਸਾ ਨੇ ਇਸ ਨੂੰ ਕੈਲੀਫੋਰਨੀਆਂ ਵਿੱਚ ਉਤਾਰਨ ਦਾ ਫੈਸਲਾ ਕੀਤਾ।
ਕਮਾਂਡਰ ਰਿਕ ਸਟਰਕੋ ਦੀ ਅਗਵਾਈ ਵਿੱਚ ਡਿਸਕਵਰੀ ਨੇ ਕਈ ਟੰਨ ਸਮਾਨ ਅਤੇ ਉਪਕਰਣ ਆਈ ਐਸ ਐਸ ਪਹੁੰਚਾਏ ਜਿਨ੍ਹਾਂ ਵਿੱਚ 50 ਲੱਖ ਅਮਰੀਕੀ ਡਾਲਰ ਦੀ ਲਾਗਤ ਵਾਲੀ ਇੱਕ ਟ੍ਰੇਡ ਮਿਲ ਵੀ ਸ਼ਾਮਿਲ ਹੈ।