This option will reset the home page of Nava Panga Online restoring closed widgets and categories.

Reset Nava Panga Online homepage

‘ਮੱਮਾਂ ਦੇ ਕਜ਼ਨ ਡੈਡ ਤੋਂ ਵੀ ਚੰਗੇ

fathers-day-gift-t7147ਪਿਛਲੇ ਹਫ਼ਤੇ ਅਮਰੀਕੀਆਂ ਨੇ ਬੜਾ ਵੱਜ ਗੱਜ ਕੇ ”ਯੌਮ ਅੱਬਾ” ਮਨਾਇਆ। ਗੋਰੀ ਅੱਮੀਆਂ ਨੇ ਆਪਣੇ ਹਰ ਨਿਆਣੇ ਨੂੰ ਵੱਖਰਾ ਵੱਖਰਾ ਅੱਬਾ ਵਿਖਾਇਆ। ਕੀਹ ਸਵਾਦ ਦੀ ਗੱਲ ਹੈ ਹਰ ਨਿਆਣੇ ਦਾ ਅਪਣਾ ਅੱਬਾ ਉਹ ਵੱਖਰੀ ਗੱਲ ਹੈ ਜੋ ਉਹ ਹੁਣ ਕਿਸੇ ਹੋਰ ਦਾ ਵੀ ਅੱਬਾ ਹੈ। ਕੀਹ ਖ਼ੁਦ ਕਫ਼ੀਲ ਨਿਆਣੇ ਹਨ ਹਰ ਇਕ ਦਾ ਅੱਬਾ ਅਪਣਾ ਅਪਣਾ ਹੈ। ਸਾਡੇ ਵਸੇਬ ਦੀ ਗ਼ੁਰਬਤ ਦਾ ਇਹ ਵੀ ਇਕ ਬਹੁਤ ਵੱਡਾ ਸਬੂਤ ਹੈ ਸੱਤ ਭੈਣ ਭਰਾ ਹੋਵਣ ਯਾਂ ਅਠ ਪਰ ਅੱਬਾ ਇਕ ਹੀ ਹੈ। ਅਸੀਂ ਕੀਹ ਖੇਹ ”ਯੌਮ ਅੱਬਾ” ਮਨਾਵਾਂਗੇ। ਉਨ੍ਹਾਂ ਦੇ ਤੇ ”ਫ਼ਾਦਰਜ਼ ਡੇ” ਦਾ ਪੱਜ ਮੌਜੂਦ ਹੈ ਸਾਲ ਵਿਚ ਹਰ ਨਿਆਣੇ ਨੂੰ ਅਪਣਾ ਅਪਣਾ ਅੱਬਾ ਵਿਖਾ ਦਿੱਤਾ ਜਾਂਦਾ ਹੈ ਕਿ ਅੱਜ ਰੱਜ ਕੇ ਜਿੰਨਾ ਵੇਖਣਾ ਹੈ ਵੇਖ ਲਵੋ ਅਗਲੇ ਸਾਲ ਫਿਰ ਲੱਭਣਾ ਪਵੇਗਾ। ਉਦੋਂ ਤੀਕਰ ਇਹ ਕਿਸੇ ਹੋਰ ਦਾ ਵੀ ਅੱਬਾ ਬਣ ਚੁਕਿਆ ਹੋਣਾ। ਮਦਰਜ਼ ਡੇ ਵੀ ਇਸੇ ਲਈ ਅਮਰੀਕੀ ਮਨਾਉਂਦੇ ਹਨ ਤਾਂ ਜੋ ਹਰ ਨਿਆਣੇ ਨੂੰ ਉਨ੍ਹਾਂ ਦੀ ਅੰਮੀ ਵਿਖਾ ਦਿੱਤੀ ਜਾਵੇ ਪੁੱਤਰ ਵੇਖ ਤੇ ਸਹੀ ਇਹ ਤੇਰੀ ਮਾਂ ਹੈ ਜਿਹੜੀ ਤੈਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਨੱਸ ਗਈ ਸੀ। ਨਿਆਣਾ ਅਪਣੀ ਨੱਸੀ ਹੋਈ ਅੰਮੀ ਨੂੰ ਵੇਖਦਾ ਤੇ ਗਾਉਂਦਾ ਹੈ

ਮੇਰੇ ਬਾਪ ਕੋ ਛੋੜਨੇ ਵਾਲੀ ਕਿਸ ਕਿਸ ਕੋ ਅਬ ਛੋੜੇਗੀ

ਇਸ ਸੇ ਭੀ ਮੂੰਹ ਕੋ ਮੋੜ ਕੇ ਆਗੇ ਕਿਸ ਕੀ ਕਿਸਮਤ ਫੋੜੇਗੀ

ਅਮਰੀਕੀ ਆਪਣੇ ਅੰਮੀ ਅਬੇ ਇੰਜ ਬਦਲਦੇ ਹਨ ਜਿਵੇਂ ਕੱਪੜੇ ਵਿੰਟਰ ਵਿਚ ਲੈਦਰ ਦੀ ਪੈਂਟ ਵਾਲਾ ਅੱਬਾ ਤੇ ਫ਼ਰ ਕੇ ਕੋਟ ਵਾਲੀ ਅੰਮੀ, ਸਮਰ ਵਿਚ ਨਿੱਕਰ ਵਾਲਾ ਅੱਬਾ ਤੇ ਸਕਰਟ ਵਾਲੀ ਅੰਮੀ ਤੇ ਬਹੁਤੀ ਗਰਮੀ ਪੈ ਜਾਵੇ ਤੇ ਫਿਰ ਇਸ ਦਾ ਵਖ਼ਤ ਵੀ ਨਹੀਂ।

ਸਾਡਾ ਇਕ ਅਮਰੀਕੀ ਦੋਸਤ ”ਫ਼ਾਦਰਜ਼ ਡੇ” ਮਨਾਵੰਦਾ ਹੀ ਨਹੀਂ ਹੈ ਅਸੀਂ ਨਾ ਮਨਾਉਣ ਦੀ ਵਜ੍ਹਾ ਪੁੱਛੀ ਤੇ ਗ਼ੁੱਸੇ ਹੋ ਕੇ ਬੋਲਿਆ ਉਮਾਂ ਅੱਜ ਤੀਕਰ ਇਹ ਹੀ ਨਹੀਂ ਦੱਸ ਸਕੀ ਜੋ ਇਸ ਦਾ ਅੱਬਾ ਕੌਣ ਹੈ। ਦੋ ਚਾਰ ਵਾਰੀ ਵੱਖਰੇ ਵੱਖਰੇ ” ਅਬੇ ” ਵਿਖਾਏ ਪਰ ਕੋਈ ਆਪਣੇ ਸਿਰ ਇਲਜ਼ਾਮ ਲੈਣ ਨੂੰ ਤਿਆਰ ਹੀ ਨਹੀਂ ਹੋਇਆ। ਉਹ ਕਹਿੰਦਾ ਹੈ ਉਹ ਹਾਲੀ ਮਾਯੂਸ ਨਹੀਂ ਹੋਇਆ, ਅਬੇ ਦੀ ਤਲਾਸ਼ ਜਾਰੀ ਹੈ, ਕਦੀ ਨਾ ਕਦੀ ਜ਼ਰੂਰ ਮਿਲੇ ਗਾ। ਅਸੀਂ ਕਹਿਆ ਹੈਰਾਨੀ ਵਾਲੀ ਗੱਲ ਹੈ ਤੇਰੀ ਅੰਮੀ ਨੂੰ ਇਹ ਵੀ ਚੇਤਾ ਨਹੀਂ ਉਦੋਂ ਕੀਹਦੇ ਨਾਲ ਸੀ ? ਕਹਿਣ ਲੱਗਾ ਪੁੱਛਿਆ ਕਈ ਵਾਰ ਪੁੱਛਿਆ ਪਰ ਉਨ੍ਹਾਂ ਨੂੰ ਚੇਤਾ ਨਹੀਂ ਆਰਹੀਆ। ਉਹ ਕਹਿੰਦੀ ਹੈ ਉਹ ਉਦੋਂ ਏਨੀ ਰੁੱਝੀ ਹੋਈ ਸੀ ਕਿ ਕੌਣ ਕਦੋਂ ਆਇਆ ਕਦੋਂ ਗਿਆ ਕੁੱਝ ਚੇਤਾ ਨਹੀਂ। ਉਂਜ ਉਹਨੇ ਕਈ ਵਾਰ ਆਫ਼ਰ ਕੀਤੀ ਹੈ ਜਿਵੇਂ ਦਾ ਦਿਲ ਕਰੇ ਅੱਬਾ ਲੈ ਲਾ ਪਰ ਦਿਲ ਹੈ ਕਿ ਮਨ ਦਾ ਨਹੀਂ। ਕਿਉਂ ਕਿ ਜਿਵੇਂ ਦਾ ਅੱਬਾ ਉਹਨੂੰ ਚੰਗਾ ਲਗਦਾ ਹੈ ਉਹਦੀ ਮਾਂ ਨੂੰ ਪਸੰਦ ਨਹੀਂ ਆਉਂਦਾ ਤੇ ਜਿਹੜਾ ਮਾਂ ਨੂੰ ਚੰਗਾ ਲਗਦਾ ਹੈ ਉਹ ਉਹਦੀ ਸਮਝੋਂ ਬਾਹਰ ਹੈ। ਇੰਜ ਲਗਦਾ ਹੈ ਜਿਵੇਂ ਅੱਬਾ ਨਹੀਂ ਘਿਓ ਦਾ ਡੱਬਾ ਲੈ ਰਹੇ ਹਨ।

ਕੁੱਝ ਅਮਰੀਕੀ ਨਿਆਣੇ ਇੰਜ ਦੇ ਵੀ ਹਨ ਜਿਨ੍ਹਾਂ ਦੇ ਦੋ ਦੋ ਅਬੇ ਦਾਵੇਦਾਰ ਹਨ। ਉਮਾਂ ਨੂੰ ਇਸ ਲਈ ਨਹੀਂ ਪੁੱਛ ਸਕਦੇ ਕਿ ਉਮਾਂ ਦੋਹਵਾਂ ਅਬੀਆਂ ਨੂੰ ਲੜਦਾ ਛੱਡ ਕੇ ਕਿਸੇ ਤੀਜੇ ਦੇ ਕੋਲ ਜਾ ਚੁੱਕੀਆਂ ਹਨ ਤੇ ਜ਼ੁਲਮ ਦੀ ਹੱਦ ਵੇਖੋ ਬਲੱਡ ਟੈਸਟ ਦੀ ਰਿਪੋਰਟ ਦਾ ਰਿਜ਼ਲਟ ਆਉਂਦਾ ਹੈ ਤੇ ਦੋਹਵਾਂ ਅਬੀਆਂ ਦਾ ਦਾਅਵਾ ਗ਼ਲਤ ਹੈ। ਯਾਨੀ ਨਕਲੀ ਵਾਲੇ ਲੜ ਰਹੇ ਹਨ ਤੇ ਅਸਲੀ ਵਾਲਾ ਗ਼ਾਇਬ ਹੈ ਤੇ ਸਵਾਦ ਨਾਲ ਕਿਤੇ ਕੌਰ ਕਾਰਨਾਮੇ ਕਰ ਰਿਹਾ ਹੈ ਤੇ ਪੈਰਾਂ ਦੇ ਨਿਸ਼ਾਨ ਮਿਟਾ ਰਿਹਾ ਹੈ। ਇੰਜ ਦੀਆਂ ਕੁੱਝ ਮਾਵਾਂ ਵੀ ਹਨ ਜਿਨ੍ਹਾਂ ਦਾ ਇਹ ਅਸਟਾਇਲ ਹੈ ” ਸਦਕੇ ਜਾਵਾਂ ਪਰ ਫੜੀ ਨਾ ਜਾਵਾਂ ”।

ਸ਼ੁਕਰ ਹੈ ਸਾਡੇ ਵਸੇਬ ਵਿਚ ਘੱਟੋ ਘੱਟ ਏਨੀ ਗੜਬੜ ਨਹੀਂ ਹੈ। ਨਵਾਂ ਅੱਬਾ ਲੈਣ ਨੂੰ ਜੀ ਕੀਤਾ ਤੇ ਉਮਾਂ ਤਾਆਵਨ ਨਹੀਂ ਕਰਦੀ। ਹਾਂ ਨਵੇਂ ਉਮਾਂ ਲੈਣਾ ਚਾਹੋ ਤੇ ਅੱਬਾ ਡਰੀ ਡਰੀ ਹਾਂ ਜ਼ਰੂਰ ਕਰਦਾ ਹੇ। ਪਰ ਉਹ ਵੀ ਹਥ ਪੈਰ ਬਚਾ ਹੈ। ਇਹੋ ਕਾਰਨ ਹੈ ਜੋ ਨਾ ਤੇ ਸਾਡੇ ਲੋਕ ” ਫ਼ਾਦਰਜ਼ ਡੇ ” ਮਨਾਵਨਦੇ ਹਨ । ਨਾ ” ਮਦਰਜ਼ ਡੇ ” ਸਿਰਫ਼ ਬਰਗਰ ਫ਼ੀਮਲੀਜ਼ ਵਿਚ ਮਨਾਇਆ ਜਾਂਦਾ ਹੇ ਕਿਉਂ ਜੋ ਉਥੇ ਇਹ ਜਰਾਸੀਮ ਅੱਪੜ ਚੁੱਕੇ ਹਨ ਕਿ ਕਿਤੇ ”ਬਰਗਰਾਮੀ” ਗ਼ਾਇਬ ਤੇ ਕਿਤੇ ” ਬਰਗਰ ਅੱਬਾ” ਸਲਿੱਪ। ਸਾਡੇ ਵਸੇਬ ਵਿਚ ‘ ਕਜ਼ਨ” ਦਾ ਸਾਕ ਬੜਾ ਅਹਿਮ ਹੈ। ਇੰਜ ਦੇ ਸਾਰੇ ਵਜ਼ਨ ਕਜ਼ਨ ਹੀ ਚੁੱਕਦੇ ਹਨ। ਨਿਆਣੇ ਬੜੇ ਮਾਣ ਨਾਲ ਦੱਸਦੇ ਹਨ ਸਾਡੀ ਮਮਾ ਦੇ ਕਜ਼ਨ ਹਨ ਜਿਹੜੇ ਅਸਟੀਟਸ ਵਿਚ ਰਹਿੰਦੇ ਹਨ, ਸਗੋਂ ਰਹਿੰਦੇ ਸੀ। ਹੁਣ ਤੇ ਸਾਡੇ ਘਰ ਹੀ ਬਹੁਤਾ ਹੁੰਦੇ ਹਨ ਹੁਣ ਤੇ ਸਾਡੇ ਘਰ ਨੂੰ ਹੀ ਅਸਟੀਟਸ ਬਣਾਇਆ ਹੋਇਆ ਹੈ।ਮਮਾ ਕਹਿੰਦੀ ਹੈ ਉਨ੍ਹਾਂ ਦੇ ਇਹ ” ਕਜ਼ਨ” ਡੈਡ ਨਾਲੋਂ ਵੀ ਚੰਗੇ ਹਨ । ਜਦੋਂ ਤੋਂ ਡੈਡ ਨੂੰ ਸ਼ੂਗਰ ਹੋਈ ਹੈ ਉਦੋਂ ਤੋਂ ਉਨ੍ਹਾਂ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ।

ਕਜ਼ਨ ਦਾ ਸਾਕ ਏਨਾ ਮਕਬੂਲ ਹੈ ਜੋ ਕਬੂਲ ਹੈ ਕਬੂਲ ਹੈ ਤੋਂ ਪਹਿਲੋਂ ਕਜ਼ਨ ਕਜ਼ਨ ਹੀ ਖੇਡਿਆ ਜਾਂਦਾ ਹੈ। ਕਈ ਦੋਸਤ ਬੜੇ ਮਾਣ ਨਾਲ ਦੱਸਦੇ ਹੁੰਦੇ ਸੀ ਫ਼ਲਾਨੀ ਮੇਰੀ ਕਜ਼ਨ ਹੈ। ਜੇ ਉਨ੍ਹਾਂ ਨੂੰ ਦੱਸਿਆ ਜਾਵੇ ਜੋ ਉਹ ਤੇ ਫ਼ਲਾਣੇ ਫ਼ਲਾਣੇ ਦੀ ਵੀ ਕਜ਼ਨ ਰਹੀ ਹੈ ਤੇ ਛੇਤੀ ਨਾਲ ਦਫ਼ਾ ਕਰਨ ਲੱਗ ਪੈਂਦੇ ਹਨ ਪਿਛਲੀਆਂ ਗੱਲਾਂ ਜਾਣ ਦਿਓ, ਅੱਜਕਲ੍ਹ ਇਹ ਸਿਰਫ਼ ਮੇਰੀ ਕਜ਼ਨ ਹੈ। ਦੂਜੇ ਸਾਰਿਆਂ ਨੂੰ ਸਾਕ ” ਕਜ਼ਨੀਤ ਤੋਂ ਆਕ ਕਰ ਦਿੱਤਾ ਹੋਇਆ ਹੈ। ਅਸਲ ਵਿਚ ‘ਕਜ਼ਨੀਤ ‘ ਵਿਚ ਨੈੱਟ ਦਾ ਬੜਾ ਅਮਲ ਦਖ਼ਲ ਹੈ। ਇਕ ਪਾਸਿਓਂ ਨਿੱਤ ਖ਼ਰਾਬ ਹੋਵੇ ਤੇ ” ਕਜ਼ਨੀਤ ” ਦਾ ਸਾਕ ਬਹੁਤਾ ਚਿਰ ਨਹੀਂ ਚਲਦਾ। ਕੋਈ ਕੁੜੀ ਕਿਸੇ ਮੁੰਡੇ ਨੂੰ ਚਾਚੇ, ਮਾਸੀ, ਯਾਂ ਮਾਮੇ ਦਾ ਮੁੰਡਾ ਭਰਾ ਕਹਿ ਦੇਵੇ ਤੇ ਜ਼ਹਿਰ ਲਗਦੀ ਹੈ ਤੇ ਜੇ ਕਜ਼ਨ ਕਹਿ ਦੇਵੇ ਤੇ ਇੰਜ ਲਗਦਾ ਹੈ ਸੀਟ ਪੱਕੀ ਨਾ ਸਹੀ ਤੇ ਚਾਂਸ ਤੇ ਤਾਂ ਹੈ।

ਜੰਨਤ ਮੈਨੂੰ ਮਿਲੇ ਨਾ ਮਿਲੇ ਆਸਰਾ ਤੇ ਹੈ। ਉਂਜ ਸਾਡੇ ਵਰਗਿਆਂ ਨੂੰ ਜੰਨਤ ਵੀ ਮਿਲ ਗਈ ਤੇ ਕੀਹ ਫ਼ਿਦਾ ਇਵੇਂਹੀ ਜੰਨਤ ਦਾ ਸੈੱਟ ਉਪ ਹੀ ਖ਼ਰਾਬ ਕਰਦੀਵਾਂਗੇ। ਇਕ ਬੰਦੇ ਨੂੰ ਜੰਨਤ ਵਿਚ ਮਾਰ ਪੈ ਰਹੀ ਸੀ, ਅੱਲ੍ਹਾ ਨੇ ਫ਼ਰਿਸ਼ਤਿਆਂ ਨੂੰ ਕਹਿਆ ਜੰਨਤ ਤੇ ਨੇਕ ਲੋਕਾਂ ਦੀ ਥਾਂ ਹੈ ਇਹ ਬੰਦਾ ਵੀ ਨੇਕ ਹੀ ਹੋਵੇ ਗਾ ਜਿਹੜਾ ਜੰਨਤ ਵਿਚ ਆਇਆ ਹੈ ਪਰ ਇਹਨੂੰ ਮਾਰ ਦੇ ਕਿਉਂ ਓ? ਫ਼ਰਿਸ਼ਤੇ ਨੇ ਜਵਾਬ ਦਿੱਤਾ ਦੁਨੀਆ ਵਿੱਚ ਇਸ ਦੀ ਦੁੱਧ ਦਹੀ ਦੀ ਹੱਟੀ ਸੀ। ਇਥੇ ਆਕੇ ਵੀ ਨਹੀਂ ਟਲ ਦਾ ਤੇ ਦੁੱਧ ਦੀ ਨਹਿਰ ਵਿੱਚ ਦਹੀ ਪਾ ਕੇ ਸਾਰੀ ਨਹਿਰ ਜਮਾ ਦਿੱਤੀ ਹੈ ਇਹਨੂੰ ਵੇਲ਼ੇ ਸਿਰ ਨਾ ਫੜਿਆ ਹੁੰਦਾ ਤੇ ਹੁਣ ਤੀਕਰ ਸਾਰਾ ਸੀਟ ਉਪ ਬਦਲ ਚੁੱਕਿਆ ਹੁੰਦਾ।

ਜ਼ਾਹਿਰ ਹੈ ਉਹ ਥਾਂ ਪਾਕਿਸਤਾਨ ਥੋੜਾ ਵਾ ਜਦੋਂ ਜਿਸ ਦਾ ਦਿਲ ਕੀਤਾ ਸੀਟ ਉਪ ਬਦਲ ਦੇਵੇ। ਕਦੀ ਸਦਰ ਏਨਾ ਬੇ ਅਸਰ ਕਿ ਮੌਜੂਦਗੀ ਦਾ ਵੀ ਅਹਿਸਾਸ ਨਾ ਹੋਵੇ ਤੇ ਕਦੀ ਏਨਾ ਤਾਕਤਵਰ ਕਿ ਸਾਰਾ ਕੁੱਝ ਉਲਟ ਦੇਵੇ। ਦੁੱਧ ਦੀਆਂ ਨਹਿਰਾਂ ਵਿਚ ਦਹੀ ਜਮਾਦੀਵੇ ਫਿਰ ਦਲੀਲਾਂ ਵੀ ਦਿੰਦਾ ਫਿਰੇ ਦਹੀ ਦੁੱਧ ਦੀ ਜੰਮੀ ਹੋਈ ਦੂਜੀ ਸ਼ਕਲ ਹੈ ਕੋਈ ਨਵੀਂ ਸ਼ੈਅ ਨਹੀਂ ਬੱਸ ਥੋੜਾ ਜਿਆ ਰਦੋਬਦਲ ਕੀਤਾ ਹੈ। ਯਾਨੀ ਆਈਨ ਵਿੱਚ ਸਿਰਫ਼ ਰਦੋਬਦਲ ਹੀ ਤੇ ਕੀਤਾ ਹੈ ਉੱਕਾ ਤੇ ਨਹੀਂ ਬਦਲਿਆ। ਪਤਲਾ ਹੈ ਤੇ ਦੁੱਧ ਜਮ ਗਿਆ ਤੇ ਦਹੀ, ਲਿੱਸਾ ਹੈ ਤੇ ਸ਼ਰੀਫ਼ ਤੇ ਮੂੰਹ ਜ਼ੋਰ ਹੈ ਤੇ ਮੁਸ਼ੱਰਫ਼, ਪਰ ਆਉਣ ਵਾਲੇ ਵੇਲ਼ੇ ਦਾ ਕੁੱਝ ਪਤਾ ਨਹੀਂ ਜਦੋਂ ਇੰਜ ਦਾ ਕੋਈ ਆਜਾਵੇ ਜਿਹੜਾ ਦਹੀ ਨੂੰ ਲੱਸੀ ਬਣਾ ਦੇਵੇ ਤੇ ਜਮੈ ਹੋਏ ਨੂੰ ਫੁਰਤੀਲਾ ਕਰ ਦੇਵੇ।

  • Share/Bookmark