This option will reset the home page of Nava Panga Online restoring closed widgets and categories.

Reset Nava Panga Online homepage

ਮੁੰਡਾ ਤੇ ਚੰਗਾ ਬੱਸ ਗੰਡਾ ਸ਼ਨਡਾ ਖਾ ਲੈਂਦਾ

onionਆਪਣੇ ਦੇਸ ਪਾਕਿਸਤਾਨ ਦੀਆਂ ਲੀਡਰਾਂ ਦੀਆਂ ਗੱਲਾਂ ਸੁਣ ਕੇ ਉਹ ਪੁਰਾਣਾ ਲਤੀਫ਼ਾ ਯਾਦ ਆਉਂਦਾ ਜਿਹਦੇ ਵਿਚ ਮੂੰਡੇ ਦੇ ਮਾਪੇ ਕੁੜੀ ਵਾਲਿਆਂ ਨੂੰ ਕਹਿੰਦੇ ਨੇਂ ਜੋ ਮੁੰਡਾ ਤੇ ਬੜਾ ਚੰਗਾ ਆ ਪਰ ਕਦੀ ਕਦੀ ਗੰਡਾ ਸ਼ਨਡਾ ਖਾ ਲੈਂਦਾ।ਗੰਡਾ ਇਸ ਲਈ ਖਾਂਦਾ ਜੋ ਸ਼ਰਾਬ ਪੀਤੀ ਹੁੰਦੀ ਆ ਤੇ ਫਿਰ ਸ਼ਰਾਬ ਪੀਤੀ ਹੋਵੇ ਤੇ ਕੋਠੇ ਤੇ ਜਾਣਾ ਪੈ ਜਾਂਦਾ ਤੇ ਕਦੀ ਕਦੀ ਜੁਵਾ ਖੇਡਣਾ ਪੈਂਦਾ ਵਗ਼ੈਰਾ ਵਗ਼ੈਰਾ।

ਪਰਾਇਆ ਲਤੀਫ਼ਾ ਸੁਣ ਕੇ ਕਦੀ ਹੱਸੀ ਦਾ ਸੀ ਹੁਣ ਰੋਣ ਨੂੰ ਦਿਲ ਕਰਦਾ ।

ਸਾਡੇ ਲੀਡਰ ਕਹਿੰਦੇ ਆ ਦੁਨੀਆ ਐਵੇਂ ਰੌਲਾ ਪਾਈ ਜਾਂਦੀ ਆ ਜੋ ਸਾਡਾ ਮੁਲਕ ਟੁੱਟਣ ਵਾਲਾ ਹੈ, ਅਸੀਂ ਚੰਗੇ ਭਲੇ ਹਾਂ। ਬੱਸ ਏਨਾ ਆ ਜੋ ਕਰਾਚੀ ਵਿਚ ਇਕ ਦਿਨ ਦੇ ਹਨਗਾਮੀਆਂ ਵਿੱਚ ਵੀਹ ਬੰਦੇ ਮਰ ਜਾਂਦੇ ਨੇਂ, ਮੁਲਕ ਦਾ ਇਕ ਹਿੱਸਾ ਹਕੂਮਤ ਤੇ ਫ਼ੌਜ ਦੇ ਵਸੋਂ ਬਾਹਰ ਏ, ਇਕ ਹਿੱਸੇ ਵਿੱਚ ਫ਼ੌਜ ਆਪ੍ਰੇਸ਼ਨ ਕਰ ਰਹੀ ਆ ਤੇ ਪਤਾ ਨਹੀਂ ਕੀ ਬਣੂੰ ਗਾ। ਮੁਲਕ ਵਿਚ ਇਕ ਦੀ ਥਾਂ ਦੋ ਦੋ ਕਾਨੂੰਨ ਲੱਗ ਗਏ ਨੇਂ ਤੇ ਹੁਣ ਸ਼ਾਇਦ ਸਾਨੂੰ ਹਰ ਡਵੀਜ਼ਨ ਲਈ ਵੱਖਰਾ ਕਾਨੂੰਨ ਬਣਾਉਣਾ ਪਵੇ ਗਾ ਕਿਉਂ ਜੋ ਹਰ ਥਾਂ ਦੀ ਮੰਗ ਵੱਖਰੀ ਏ।

ਸ਼ਹਿਰਾਂ ਵਿਚ ਹਰ ਥਾਂ ਰੋਜ਼ ਹਜ਼ਾਰਾਂ ਡਾਕੇ ਪੈਂਦੇ ਤੇ ਚੋਰੀਆਂ ਹੁੰਦਿਆਂ ਨੇਂ ਤੇ ਪੁਲਿਸ ਆਪਣੇ ਆਪ ਨੂੰ ਬਚਾ ਨਹੀਂ ਸਕਦੀ ਤੇ ਹੋਰ ਕਿਸੇ ਨੂੰ ਕੀ ਬਚਾਵੇਗੀ?

ਸਾਡੀ ਮੁਈਸ਼ਤ ਵੀ ਚੰਗੀ ਭਲੀ ਹੈ ਸਗੋਂ ਦੁਨੀਆ ਵਿੱਚ ਮੁਆਸ਼ੀ ਮਾਰਾ ਮਾਰੀ ਦਾ ਸਾਡੇ ਤੇ ਅਸਰ ਹੀ ਕੋਈ ਨਹੀਂ ਪਿਆ,(ਅਸਰ ਤਾਂ ਪੈਂਦਾ ਜੇ ਇਹ ਕੁੱਝ ਹੁੰਦੀ ਤੇ)। ਬਸ ਇਕ ਖ਼ਰਾਬੀ ਹੈ, ਸਾਨੂੰ ਬਿਜਲੀ ਬੰਦ ਰੱਖਣੀ ਪੈਂਦੀ ਹੈ ਤੇ ਜੇ ਬਿਜਲੀ ਬੰਦ ਹੋਵੇ ਤੇ ਟਿਊਬ ਵੇਲ ਕਾਰਖ਼ਾਨੇ ਤੇ ਫ਼ੈਕਟਰੀਆਂ ਵੀ ਬੰਦ ਕਰਨੀਆਂ ਪੈਂਦੀਆਂ ਨੇਂ, ਤੇ ਕਾਰਖ਼ਾਨੇ ਬੰਦ ਹੋਵਣ ਤੇ ਅਸੀਂ ਪੈਦਾਵਾਰ ਦੀ ਖੇਚਲ ਤੋਂ ਬਚ ਜਾਣੇ ਆਂ । ਪਰ ਮੁਅੱਜਜ਼ਾ ਇਹ ਹੇ ਜੋ ਸਾਡੀ ਮੁਈਸ਼ਤ ਬੰਦ ਹੋਕੇ ਵੀ ਢਾਈ ਫ਼ੀਸਦ ਸਾਲਾਨਾ ਵਧਦੀ ਰਹੋਏਗੀ (ਕਿਸ ਪਾਸੇ ਨੂੰ ਇਸ ਦਾ ਸਾਨੂੰ ਕੋਈ ਪਤਾ ਨਹੀਂ)।

ਦੁਨੀਆ ਸਾਡੇ ਤੇ ਐਵੇਂ ਇਲਜ਼ਾਮ ਲਾਉਂਦੀ ਆ ਜੋ ਅਸੀਂ ਮੁਨਾਫ਼ਿਕ ਤੇ ਦੋਗ਼ਲੇ ਹਾਂ,। ਕਹਿੰਦੇ ਨੇਂ ਅਸੀਂ ਇਕ ਪਾਸੇ ਤਾਲਿਬਾਨ ਨੂੰ ਮੁਕਾਉਣ ਦੇ ਵਾਅਦੇ ਕਰਕੇ ਪੈਸੇ ਖਾਣੇ ਆਂ ਤੇ ਦੂਜੇ ਪਾਸੇ ਤਾਲਿਬਾਨ ਨੂੰ ਪਾਲਣੇ ਆਂ। ਇਹ ਇਲਜ਼ਾਮ ਝੂਟ ਹੈ , ਬਸ ਇਹ ਹੇ ਜੋ ਸਾਡਾ ਮਾਲਾਕਨਡ ਡਵੀਜ਼ਨ ਦਾ ਕਮਿਸ਼ਨਰ ਉਹ ਸੀ ਜਿਹਦੇ ਬਾਰੇ ਸਾਡੇ ਆਪਣੇ ਬੰਦੇ ਕਹਿੰਦੇ ਸਨ ਜੋ ਉਹ ਦਿਨ ਨੂੰ ਕਮਿਸ਼ਨਰ ਤੇ ਰਾਤ ਨੂੰ ਤਾਲਿਬ ਹੋ ਜਾਂਦਾ ਹੈ। ਉਹ ਸਵਾਤ ਦੇ ਵੱਢੇ ਦਾੜ੍ਹੇ ਮੌਲਵੀ ਫ਼ਜ਼ਲ ਅੱਲ੍ਹਾ ਦਾ ਮੁਰੀਦ ਸੀ ਤੇ ਉਸ ਨੇ ਕਨੂੰਨ ਦੀ ਖ਼ਿਲਾਫ਼ ਵਰਜ਼ੀ ਕਰਕੇ ਮੌਲਵੀ ਨੂੰ ਐਫ਼ ਐਮ ਰੇਡੀਓ ਚਲਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ। ਉਸ ਸਵਾਤ ਤੇ ਤਾਲਿਬਾਨ ਦਾ ਕਬਜ਼ਾ ਕਰਵਾਣ ਵਿਚ ਫ਼ਜ਼ਲ ਅੱਲ੍ਹਾ ਨਾਲੋਂ ਵੱਧ ਕੰਮ ਕੀਤਾ।

ਕਹਿੰਦੇ ਆ ਇਕ ਵਾਰੀ ਉਹ ਮੁਸ਼ੱਰਫ਼ ਨੂੰ ਮਿਲਣ ਗਿਆ ਤੇ ਮੁਸ਼ੱਰਫ਼ ਨੇ ਹੱਸ ਕੇ ਉਹਨੂੰ ਕਹਿਆ ਜੋ ਤੋਂ ਹੈਂ ਤਾਲਬਾਨੀ ਅਫ਼ਸਰ।ਮਤਲਬ ਮੁਸ਼ੱਰਫ਼ ਨੂੰ ਵੀ ਇਹ ਸਬ ਕੁੱਝ ਪਤਾ ਸੀ ਫਿਰ ਵੀ ਉਹ ਆਪਣੇ ਅਮਰੀਕੀ ਸਮਧੀਆਂ ਨੂੰ ਇਹੋ ਕਹਿ ਕੇ ਤਸੱਲੀ ਦਿੰਦਾ ਸੀ, ਮੁੰਡਾ ਤੇ ਚੰਗਾ ਬੱਸ ਕਦੀ ਕਦੀ ਗੰਡਾ ਖਾ ਲੈਂਦਾ!

  • Share/Bookmark