ਅਜ਼ਾਦੀ ਦੇ ਮੇਲੇ ਦੇ ਮਾਹੀਏ
1
ਰੰਗ ਪਰਤੇ ਅੰਬੀਆਂ ਦੇ
ਤੱਕ ਜਾਂਗੀਏ ਬਣ ਗਏ ਨੀ
ਕੁੜੀਆਂ ਦੀਆਂ ਤੰਬੀਆਂ ਦੇ
2
ਗੱਡੀ ਮੱਠੀ ਮੱਠੀ ਚੱਲਦੀ ਏ
ਲਾਲ ਲਾਲ ਬੁਲ੍ਹਿਆਂ ‘ਤੇ
ਗੋਰੀ ਅੱਗ ਪਈ ਮਲ਼ਦੀ ਏ
3
ਸਿੱਧਾ ਲੱਭ ਗਿਆ ਰਾਹ ਢੋਲਾ
ਮੁੱਲਾਂ ਕੋਲੋਂ ਕੀ ਪੁੱਛਣਾ
ਸਾਡਾ ਇਸ਼ਕ ਨਿਕਾਹ ਢੋਲਾ
4
ਚੋਲ਼ਾ ਵੱਖੀ ਕੋਲੋਂ ਪਾਟ ਗਿਆ
ਬਾਬੇ ਮੈਨੂੰ ਅੱਖ ਮਾਰੀ
ਮੇਰਾ ਨਿੱਕਲ ਬੁਕਾਟ ਗਿਆ
5
ਗੋਰੀ ਪਿੰਨੀ ਉਤੇ ਤਿਲ ਮਾਹੀਆ
ਤਿਲ ਬੁਦ ਲੱਗੀ ਹੋਈ ਏ
ਸਾਨੂੰ ਥੌਰੇ ਤੇ ਮਿਲ ਮਾਹੀਆ