This option will reset the home page of Nava Panga Online restoring closed widgets and categories.

Reset Nava Panga Online homepage

ਅਮਰੀਕਨ ਜ਼ਨਾਨੀ ਨੇ ਜੌੜੇ ਜੰਮੇ ਪਰ।।।। ਦੋਹਾਂ ਦੇ ਪਿਓ ਵੱਖੋ ਵਖ

img.php

ਅਮਰੀਕਾ ਵਿਚ ਇਕ ਜ਼ਨਾਨੀ ਨੇ ਦੋ ਜੌੜੇ ਮੁੰਡੇ ਜੰਮੇ ਪਰ ਉਸ ਵੇਲ਼ੇ ਉਹਦਾ ਮੂੰਹ ਅੱਡੇ ਦਾ ਅੱਡਿਆ ਰਹਿ ਗਿਆ ਜਦੋਂ ਪਤਾ ਲੱਗਾ ਪਈ ਇਕੋ ਵਾਰੀ ਜੰਮਣ ਵਾਲੇ ਇਨ੍ਹਾਂ ਜੋੜੀਆਂ ਦੇ ਪਿਓ ਵੱਖੋ ਵਖ ਨੇਂ।

ਡੀਲਾਸ ਦੀ ਰਹਿਣ ਵਾਲੀ ਮੀਆ ਨਾਂ ਦੀ ਜ਼ਨਾਨੀ ਨੇ 11 ਮਹੀਨੇ ਪਹਿਲੋਂ ਜਸਟਿਨ ਤੇ ਜਾਰਡਨ ਨਾਂ ਦੇ ਦੋ ਮੁੰਡੇ ਜੰਮੇ। ਦੋਹਾਂ ਦੇ ਜੰਮਣ ਵਿਚਕਾਰ ਉੱਕਾ 7 ਮਿੰਟਾਂ ਦਾ ਫ਼ਰਕ ਸੀ। ਜਦੋਂ ਹਸਪਤਾਲ ਵਾਲਿਆਂ ਨੇ ਵੇਖਿਆ ਤੇ ਦੋਹਾਂ ਮੁੰਡਿਆਂ ਦੇ ਮੁਹਾਂਦਰੇ ਇਕ ਦੂਜੇ ਨਾਲੋਂ ਬਹੁਤ ਵਖ ਸਨ ਜਿਹਦੇ ਤੇ ਉਨ੍ਹਾਂ ਨੇ ਟਿਸਟ ਕੀਤੇ। ਜਦੋਂ ਟਿਸਟ ਦਾ ਨਤੀਜਾ ਆਇਆ ਤੇ ਮੀਆ ਦੇ ਹੋਸ਼ ਉਡ ਗਏ। ਨਤੀਜੇ ਵਿਚ ਦੱਸਿਆ ਗਿਆ ਸੀ ਪਈ ਦੋਹਾਂ ਮੁੰਡਿਆਂ ਦੇ ਪਿਓ ਵੱਖੋ ਵਖ ਹੋਣ ਦਾ ਇਮਕਾਨ 99.999 ਫ਼ੀਸਦ ਹੈ।

ਫਿਰ ਮੀਆ ਨੂੰ ਮੰਨਣਾ ਪਿਆ ਪਈ ਜਦੋਂ ਉਹ ਗੱਭਣ ਹੋਈ ਤੇ ਉਹਨੇ ਆਪਣੇ ਸੰਗੀ ਤੋਂ ਬਾਹਰ ਵੀ ਕਿਸੇ ਨਾਲ ਯਾਰੀ ਲਾਈ ਹੋਈ ਸੀ। ਹੈਰਾਨ ਤੇ ਪ੍ਰੇਸ਼ਾਨ ਡਾਕਟਰਾਂ ਨੇ ਦੱਸਿਆ ਪਈ ਮੀਆ ਦੇ ਵੱਖੋ ਵਖ ਆਂਡੇ ਦੋਹਾਂ ਬੰਦਿਆਂ ਦੇ ਨਾਲ ਜ਼ਰਖ਼ੀਰ ਹੋ ਗਏ ਤੇ ਇਹ ਕੰਮ ਅੱਗੜ ਪਿੱਛੜ ਈ ਹੋਇਆ ਜਿਹੜਾ ਕਿ ਲੱਖਾਂ ਵਿਚੋਂ ਕਦੀ ਇਕ ਅੱਧੀ ਵਾਰੀ ਹੀ ਹੁੰਦਾ ਹੈ।

ਮਗਰੋਂ ਮੀਆ ਨੇ ਦੱਸਿਆ ਪਈ ਉਹਦੇ ਸੰਗੀ ਜੇਮਜ਼ ਨੇ ਇਹ ਫ਼ੈਸਲਾ ਕੀਤਾ ਹੈ ਪਈ ਉਹ ਮੀਆ ਦੀ ਚੋਰੀ ਯਾਰੀ ਮਗਰੋਂ ਵੀ ਦੋਹਾਂ ਮੁੰਡਿਆਂ ਨੂੰ ਆਪਣੇ ਈ ਸਮਝ ਕੇ ਪਾਲੇ ਗਾ। ਹੁਣ ਮੀਆ ਇਕ ਵਾਰੀ ਫਿਰ ਮਾਂ ਬਣਨ ਵਾਲੀ ਏ ਪਰ ਇਸ ਵਾਰੀ ਉਹਨੂੰ ਪੂਰਾ ਪੱਕ ਹੈ ਪਈ ਜੋੜਾ ਵੀ ਹੋਇਆ ਤੇ ਦੋਹਾਂ ਦਾ ਪਿਓ ਜੇਮਜ਼ ਈ ਹੋਵੇ ਗਾ।

  • Share/Bookmark