ਸਿਹਤ ਲਈ ਅਸਰਦਾਰ ਨੁਸਖੇ
ਅਜਵਾਇਣ ਆਰਥਰਾਈਟਿਸ ਰੋਗ ਦੀ ਖਾਸ ਅਸ਼ੁੱਧੀ ਹੁੰਦੀ ਹੈ। ਇਸ ‘ਚ ਭਰਪੂਰ ਮਾਤਰਾ ਵਿੱਚ ਪਾਇਆ ਜਾਣ ਵਾਲਾ ਆਰਗੇਨੀ ਸੋਡੀਅਮ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ। ਬੇਹਤਰ ਨਤੀਜੇ ਲਈ ਅਜਵਾਇਣ ਦੇ ਤਾਜਾ ਪੱਤੇ ਅਤੇ ਡੰਡੀ ਦੇ ਰਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਉੱਚ ਰਕਤਚਾਪ ਘੱਟ ਕਰਨ ਲਈ ਰੋਜਾਨਾ ਲਸਣ ਦੀਆਂ ਤਿੰਨ-ਚਾਰ ਕਲੀਆਂ ਪਾਣੀ ਨਾਲ ਲੈਣੀਆਂ ਚਾਹੀਦੀਆਂ ਹਨ। ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਲਸਣ ਬਹੁਤ ਮੱਦਦਗਾਰ ਸਾਬਿਤ ਹੁੰਦਾ ਹੈ।
ਸਰਦੀ, ਜੁਕਾਮ ਅਤੇ ਖੰਘ ਦੀ ਸ਼ਿਕਾਇਤ ਹੋਣ ‘ਤੇ ਇੱਕ ਚਮਚ ਅਦਰਕ ਦਾ ਰਸ ਦੋ ਚਮਚ ਸ਼ਹਿਦ ਨਾਲ ਹਲਕਾ ਗਰਮ ਕਰਕੇ ਦਿਨ ਵਿੱਚ ਤਿੰਨ ਵਾਰ ਇਸਤੇਮਾਲ ਕਰਨਾ ਚਾਹੀਦਾ ਹੈ।
ਸਿਰ ਦਰਦ ਅਤੇ ਤੇਜ ਬੁਖਾਰ ਹੋਣ ‘ਤੇ ਚੰਦਨ ਦੀ ਲੱਕੜੀ ਨੂੰ ਘਿਸਾ ਕੇ ਉਸਦਾ ਪੇਸਟ ਬਣਾ ਲਉ। ਇਸ ਪੇਸਟ ਨੂੰ ਸਿਰ ‘ਤੇ ਲਗਾਉਣ ਨਾਲ ਸਿਰ ਦਾ ਦਰਦ ਘੱਟ ਹੋ ਜਾਂਦਾ ਹੈ ਅਤੇ ਬੁਖਾਰ ਵੀ ਉੱਤਰ ਜਾਂਦਾ ਹੈ।