This option will reset the home page of Nava Panga Online restoring closed widgets and categories.

Reset Nava Panga Online homepage

ਤੁਲਸੀ ਦੇ ਫਾਇਦੇ

ਸਰੋਂ ਦੇ ਤੇਲ ਵਿੱਚ ਤੁਲਸੀ ਦੇ ਪੱਤਿਆਂ ਦਾ ਪਾਉਡਰ ਮਿਲਾ ਕੇ ਪੇਸਟ ਬਣਾ ਲਉ। ਸਵੇਰੇ-ਸ਼ਾਮ ਇਸ ਪੇਸਟ ਨਾਲ ਮਸੂੜਿਆਂ ‘ਤੇ ਮਸਾਜ ਕਰਨ ਨਾਲ ਦੰਦ ਮਜ਼ਬੂਤ ਹੁੰਦੇ ਹਨ, ਅਤੇ ਮਸੂੜੇ ਮਜਬੂਤ ਹੋਣ ਦੇ ਨਾਲ-ਨਾਲ ਸਾਹ ਦੀ ਬਦਬੂ ਦੂਰ ਹੁੰਦੀ ਹੈ।

ਜੁਕਾਮ, ਫਲੂ ਤੇ ਮੌਸਮੀ ਬੁਖਾਰ ਵਿੱਚ ਤੁਲਸੀ, ਕਾਲੀ ਮਿਰਚ ਤੇ ਮਿਸ਼ਰੀ ਮਿਲਾ ਕੇ ਪਾਣੀ ਵਿੱਚ ਪਕਾ ਕੇ, ਜਾਂ ਤਿੰਨਾਂ ਨੂੰ ਪੀਸ ਕੇ ਗੋਲੀਆਂ ਬਣਾ ਕੇ ਦਿਨ ਵਿੱਚ ਤਿੰਨ-ਚਾਰ ਵਾਰ ਲੈਣ ਨਾਲ ਲਾਭ ਹੁੰਦਾ ਹੈ।

ਖੰਘ ਵਿੱਚ ਤੁਲਸੀ ਦੀਆਂ ਪੱਤੀਆਂ ਅਤੇ ਅਦਰਕ ਨੂੰ ਪੀਸ ਕੇ ਸ਼ਹਿਦ ਦੇ ਨਾਲ ਚੱਟਣ ਨਾਲ ਲਾਭ ਪਹੁੰਚਦਾ ਹੈ।

ਦਸਤ ਲੱਗਣ ਤੇ ਤੁਲਸੀ ਦੇ 10 ਪੱਤਿਆਂ ਨੂੰ ਥੋੜੇ ਜਿਹੇ ਜੀਰੇ ਵਿੱਚ ਪੀਸ ਕੇ ਦਿਨ ਵਿੱਚ 3-4 ਵਾਰ ਚੱਟਣ ਨਾਲ ਦਸਤ ਬੰਦ ਹੋ ਜਾਂਦੇ ਹਨ।

  • Share/Bookmark