This option will reset the home page of Nava Panga Online restoring closed widgets and categories.

Reset Nava Panga Online homepage

ਗਰਮੀਆਂ ਲਈ ਅਸਰਦਾਰ ਟਿਪਸ

ਗਰਮੀ ਦੇ ਮੌਸਮ ਵਿੱਚ ਨੀਂਬੂ ਪਾਣੀ, ਨਾਰੀਅਲ ਦਾ ਪਾਣੀ ਅਤੇ ਲੱਸੀ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ। ਇਹ ਨਾ ਸਿਰਫ ਸਰੀਰ ਨੂੰ ਠੰਡਕ ਪਹੁੰਚਾਉਂਦੇ ਹਨ, ਬਲਕਿ ਜੋ ਪਾਣੀ ਸਰੀਰ ਵਿੱਚੋਂ ਪਸੀਨੇ ਦੇ ਰੂਪ ਵਿੱਚ ਨਿੱਕਲ ਜਾਂਦਾ ਹੈ, ਉਸਦੀ ਪੂਰਤੀ ਵੀ ਕਰਦੇ ਹਨ।

ਗਰਮੀ ਵਿੱਚ ਬਹੁਤ ਠੰਡੇ ਪੇਅ ਪਦਾਰਥ ਪੀਣ ਤੋਂ ਬਚੋ। ਇੱਕ ਦਮ ਗਰਮੀ ਵਿੱਚ ਠੰਡਾ ਪਾਣੀ ਪੀਣ ਨਾਲ ਕੁਝ ਦੇਰ ਲਈ ਤਾਂ ਵਧੀਆ ਲੱਗਦਾ ਹੈ, ਪਰ ਸਰੀਰ ਨੂੰ ਠੰਡਕ ਨਹੀਂ ਮਿਲਦੀ। ਇਸ ਨਾਲ ਤਵਚਾ ਦੀਆਂ ਬਲੱਡ ਵੇਸਲਸ ਪਿਚਕ ਜਾਦੀਆਂ ਹਨ ਜਿਸ ਨਾਲ ਸਰੀਰ ਵਿੱਚੋਂ ਤਾਪ ਘੱਟ ਨਿੱਕਲਦਾ ਹੈ।

ਗਰਮੀ ਦੀ ਰੁੱਤ ਵਿੱਚ ਚਾਟ-ਪਕੌੜੀ ਖਾਣ ਤੋਂ ਬਚੋ। ਚਾਟ ਵਿੱਚ ਉਬਲੇ ਆਲੂ ਦਾ ਪ੍ਰਯੋਗ ਤਾਂ ਹੁੰਦਾ ਹੀ ਹੈ, ਜੇਕਰ ਇਹ ਆਲੂ ਉਸੇ ਦਿਨ ਪ੍ਰਯੋਗ ਕੀਤਾ ਜਾਵੇ ਤਾਂ ਠੀਕ ਹੈ ਨਹੀਂ ਤਾਂ ਦੂਜੇ ਦਿਨ ਇਹਨਾਂ ਨੂੰ ਚਾਟ ਵਿੱਚ ਖਾਣ ਨਾਲ ਬਿਮਾਰੀ ਨੂੰ ਸੱਦਾ ਦੇਣਾ ਹੈ। ਦਹੀਂ-ਬੜੇ ਵਿੱਚ ਦਹੀਂ ਅਤੇ ਮਾਵੇ ਆਦਿ ਦੀ ਵੀ ਇਹੀ ਸਮੱਸਿਆ ਹੈ।

  • Share/Bookmark