ਕੁਝ ਟਿਪਸ ਸਿਹਤ ਲਈ
ਡਾਇਬਿਟੀਜ਼ ਦੇ ਮਰੀਜ਼ ਪੂਰੀ ਰਾਤ ਪਾਣੀ ਵਿੱਚ ਅੰਬ ਦੇ ਪੱਤੇ ਭਿਉਂ ਕੇ ਰੱਖਣ। ਸਵੇਰੇ ਇਹਨਾਂ ਪੱਤਿਆਂ ਨੂੰ ਪਾਣੀ ‘ਚੋਂ ਕੱਢ ਕੇ ਸੁਕਾ ਲਉ। ਇਸ ਤੋਂ ਬਾਅਦ ਇਹਨਾਂ ਪੱਤਿਆਂ ਨੂੰ ਬਾਰੀਕ ਪੀਸ ਕੇ ਇਹਨਾਂ ਦਾ ਪਾਉਡਰ ਬਣਾ ਲਉ। ਰੋਜਾਨਾ ਸਵੇਰੇ ਸ਼ਹਿਦ ਦੇ ਨਾਲ ਇਸ ਪਾਉਡਰ ਨੂੰ ਮਿਲਾ ਕੇ ਲੈਣ ਨਾਲ ਡਾਇਬਿਟੀਜ਼ ਕੰਟਰੋਲ ਵਿੱਚ ਆ ਜਾਂਦੀ ਹੈ।
ਰਾਤ ਵਿੱਚ ਪਾਣੀ ਵਿੱਚ ਚਨੇ ਭਿਉਂ ਕੇ ਉਹਨਾਂ ਨੂੰ ਸਵੇਰੇ ਦੁੱਧ ਨਾਲ ਸੇਵਨ ਕਰਨ ਨਾਲ ਸਰੀਰ ਤਾਕਤਵਾਰ ਬਣਦਾ ਹੈ। ਕਮਜੋਰੀ ਤੋਂ ਛੁਟਕਾਰਾ ਮਿਲਦਾ ਹੈ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ।
ਪਸੀਨਾ ਜਿਆਦਾ ਆਉਂਦਾ ਹੈ ਤਾਂ ਪਾਣੀ ਵਿੱਚ ਫਟਕੜੀ ਪਾ ਕੇ ਇਸ਼ਨਾਨ ਕਰੋ।
ਇੱਕ ਕੱਪ ਗੁਲਾਬ ਜਲ ਵਿੱਚ ਅੱਧਾ ਨੀਂਬੂ ਨਿਚੋੜ ਲਉ, ਇਸ ਨਾਲ ਸਵੇਰੇ-ਸ਼ਾਮ ਕੁਰਲੀਆਂ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਕੇ ਮਸੂੜੇ ਅਤੇ ਦੰਦ ਮਜਬੂਤ ਹੁੰਦੇ ਹਨ।