This option will reset the home page of Nava Panga Online restoring closed widgets and categories.

Reset Nava Panga Online homepage

7 ਹੋਰ ਵਿਦਿਆਰਥੀ ਸਵਾਈਨ ਫਲੂ ਤੋਂ ਪ੍ਰਭਾਵਿਤ

ਸਵਾਈਨ ਫਲੂ ਦੀ ਪੰਜਾਬ ‘ਚ ਦਾਖਲ ਹੋਈ ਬਿਮਾਰੀ ਤੋਂ ਪੰਜਾਬ ਸਰਕਾਰ ਦੀ ਚਿੰਤਾ ਹੋਰ ਵੱਧ ਗਈ ਹੈ, ਕਿਉਂਕਿ ਨਾਸਾ ਤੋਂ ਪਰਤੇ ਗੁਰੂ ਅਮਰਦਾਸ ਸਕੂਲ ਜ¦ਧਰ ਦੇ 7 ਹੋਰ ਵਿਦਿਆਰਥੀਆਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ। ਕੁੱਲ 9 ਵਿਦਿਆਰਥੀਆਂ ਦੇ ਭੇਜੇ ਗਏ ਖੂਨ ਦੇ ਸੈਂਪਲਾਂ ਵਿਚੋਂ 7 ਵਿਚ ਸਵਾਈਨ ਫਲੂ ਦੇ ਕੀਟਾਣੂੰ ਪਾਏ ਗਏ ਹਨ। ਇਨ੍ਹਾਂ ਸਭ ਨੂੰ ਜ¦ਧਰ ਦੇ ਸਿਵਲ ਹਸਪਤਾਲ ਵਿਚ ਵੱਖਰੇ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬ ਸਿਹਤ ਮਹਿਕਮੇ ਦੇ ਇਕ ਉਚ ਅਧਿਕਾਰੀ ਨੇ ਅੱਜ ਸ਼ਾਮੀਂ ‘ਅਜੀਤ’ ਨੂੰ ਦੱਸਿਆ ਕਿ ਇਨ੍ਹਾਂ ਬੱਚਿਆਂ ਦੇ ਸੰਪਰਕ ‘ਚ ਆਉਣ ਵਾਲੇ 96 ਹੋਰ ਵਿਅਕਤੀਆਂ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਇਨ੍ਹਾਂ ਨੂੰ ਵੀ ਡਾਕਟਰੀ ਦੇਖ ਰੇਖ ਹੇਠ ਰੱਖਿਆ ਗਿਆ ਹੈ। ਇਨ੍ਹਾਂ ਨੂੰ ਵੀ ਸਵਾਈਨ ਫਲੂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਇਕ ਇਕ ਗੋਲੀ ਰੋਜ਼ਾਨਾ ਦਿੱਤੀ ਜਾ ਰਹੀ ਹੈ। ਚੇਤੇ ਰਹੇ ਕਿ ਨਾਸਾ ਤੋਂ ਪਰਤੇ ਵਿਦਿਆਰਥੀਆਂ ਵਿਚੋਂ ਇਕ ਵਿਦਿਆਰਥੀ ਦੇ ਸਵਾਈਨ ਫਲੂ ਦਾ ਸ਼ਿਕਾਰ ਹੋਣ ਦੀ ਪੁਸ਼ਟੀ ਪਹਿਲਾਂ ਹੀ ਹੋ ਚੁੱਕੀ ਹੈ। ਕੁੱਲ 29 ਵਿਦਿਆਰਥੀਆਂ ਵਿਚੋਂ ਜਿਨ੍ਹਾਂ ਨੂੰ ਬੁਖਾਰ ਜਾਂ ਗਲੇ ਦੀ ਖਰਾਬੀ ਦੇ ਰੂਪ ਵਿਚ ਉਕਤ ਬਿਮਾਰੀ ਦੇ ਲੱਛਣ ਸਾਹਮਣੇ ਆਏ, ਉਨ੍ਹਾਂ ਦੇ ਖੂਨ ਦੇ ਸੈਂਪਲ ਸਿਹਤ ਮਹਿਕਮੇ ਵੱਲੋਂ ਟੈਸਟ ਕਰਵਾਏ ਗਏ ਸਨ।
ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਇਕ ਪ੍ਰੈਸ ਨੋਟ ਅਨੁਸਾਰ ਹੁਣ ਤੱਕ ਖੰਘ, ਜ਼ੁਕਾਮ ਅਤੇ ਗਲਾ ਖਰਾਬ ਹੋਣ ਕਾਰਨ ਸਵਾਈਨ ਫਲੂ ਦੇ 12 ਸ਼ੱਕੀ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 9 ਦਾ ਜ¦ਧਰ ਦੇ ਸਿਵਲ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ ਅਤੇ 2 ਹੋਰ ਸ਼ੱਕੀ ਮਰੀਜ਼ਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਚ ਚੱਲ ਰਿਹਾ ਹੈ।
ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਵਾਈਨ ਫਲੂ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੀ ਸਰਕਾਰੀ ਮੈਡੀਕਲ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਸਰਗਰਮ ਕਰਨ ਅਤੇ ਪੀੜਤ ਮਰੀਜ਼ਾਂ ਦੇ ਅਸਰਦਾਇਕ ਇਲਾਜ ਲਈ ਹਸਪਤਾਲਾਂ ਨੂੰ ਲੋੜੀਂਦੇ ਸਾਧਨ ਮੁਹੱਈਆ ਕਰਨ ਦੇ ਆਦੇਸ਼ ਮੁੱਖ ਸਕੱਤਰ ਨੂੰ ਦਿੱਤੇ ਹਨ। ਬੁਲਾਰੇ ਨੇ ਇਹ ਵੀ ਦੱਸਿਆ ਕਿ ਸੂਬਾ ਪੱਧਰੀ ਕੰਟਰੋਲ ਰੂਮ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਕਾਇਮ ਕੀਤੇ ਗਏ ਹਨ। ਵੱਡੀ ਗਿਣਤੀ ਵਿਚ ਸਵਾਈਨ ਫਲੂ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈਣ ਲਈ ਸੈਂਪਲ ਬੋਤਲਾਂ ਜ¦ਧਰ ਅਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿਚ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਬਿਮਾਰੀ ਦਾ ਇਲਾਜ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਟੈਮੀ ਫਲਿਊ ਦੇ 2500 ਕੈਪਸੂਲ ਅੰਮ੍ਰਿਤਸਰ ਤੇ ਜ¦ਧਰ ਦੇ ਹਸਪਤਾਲਾਂ ਵਿਚ ਸਪਲਾਈ ਕੀਤੇ ਜਾ ਚੁੱਕੇ ਹਨ। ਮਰੀਜ਼ਾਂ ਲਈ 2500 ਸਰਜੀਕਲ ਮਾਸਕ ਵੀ ਮੁਹੱਈਆ ਕਰਾਏ ਗਏ ਹਨ।
ਮੁੱਖ ਮੰਤਰੀ ਦੇ ਆਦੇਸ਼ ‘ਤੇ ਪ੍ਰਿੰਸੀਪਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਏ.ਐਸ. ਤਲਵਾੜ ਨੇ ਅੱਜ ਜ¦ਧਰ ਤੇ ਅੰਮ੍ਰਿਤਸਰ ਦੇ ਸਿਵਲ ਹਸਪਤਾਲਾਂ ਦਾ ਦੌਰਾ ਕੀਤਾ। ਕੇਸਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਉਨ੍ਹਾਂ ਸਿਵਲ ਸਰਜਨਾਂ, ਮੈਡੀਕਲ ਸੁਪਰਡੈਂਟਾਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗਾਂ ਵੀ ਕੀਤੀਆਂ।
ਇਸੇ ਦੌਰਾਨ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਐਸ.ਪੀ.ਐਸ. ਸੋਹਲ ਨੇ ਦੱਸਿਆ ਕਿ ਸੂਬਾ ਪੱਧਰੀ ਕੰਟਰੋਲ ਰੂਮ ਚੰਡੀਗੜ੍ਹ ਵਿਚ ਕਾਇਮ ਕੀਤਾ ਗਿਆ ਹੈ, ਜਿਸ ਦਾ ਫੋਨ ਨੰਬਰ-01722603276 ਅਤੇ 0172262506 ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਵਾਈਨ ਫਲੂ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਡਿਪਟੀ ਡਾਇਰੈਕਟਰ ਮਲੇਰੀਆ ਡਾ. ਵੀ.ਐਸ. ਮੋਹੀ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰੀ ਤਲਵਾੜ ਨੇ ਇਹ ਵੀ ਦੱਸਿਆ ਕਿ ਬਿਆਸ ਦੇ ਅਕਾਲੀ ਵਿਧਾਇਕ ਸ. ਮਨਜਿੰਦਰ ਸਿੰਘ ਕੰਗ ਦੇ ਖੂਨ ਦੇ ਸੈਂਪਲ ਦੇ ਨਤੀਜੇ ਸਵਾਈਨ ਫਲੂ ਪੱਖੋਂ ਨੈਗੇਟਿਵ ਆਏ ਹਨ, ਭਾਵ ਉਨ੍ਹਾਂ ਨੂੰ ਸਵਾਈਨ ਫਲੂ ਦੀ ਬਿਮਾਰੀ ਨਹੀਂ ਹੈ, ਹਾਲਾਂਕਿ ਉਨ੍ਹਾਂ ਵਿਚ ਕੁਝ ਸ਼ੱਕੀ ਲੱਛਣ ਪਾਏ ਗਏ ਸਨ।

  • Share/Bookmark