ਛਾਈਆਂ ਛੂ-ਮੰਤਰ
ਗਰਮੀਆਂ ਵਿਚ ਚਮੜੀ ਦਾ ਝੁਲਸ ਜਾਣਾ ਆਮ ਗੱਲ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਦੇ ਮਾੜੇ ਪ੍ਰਭਾਵ ਤੋਂ ਚਿਹਰੇ ਨੂੰ ਬਚਾਉਣਾ ਜ਼ਰੂਰੀ ਹੈ। ਰਸੋਈ ਵਿਚ ਮੌਜੂਦ ਸਮੱਗਰੀ ਇਸ ਸਮੱਸਿਆ ਨਾਲ ਨਿਪਟਣ ਵਿਚ ਸਹਾਇਕ ਹੋ ਸਕਦੀ ਹੈ। ਆਓ ਜਾਣੀਏ, ਕਿਵੇਂ-
ਮਲ-ਮੂਤਰ ਰੋਕਣ ਨਾਲ ਵੀ ਛਾਈਆਂ ਦੀ ਸਮੱਸਿਆ ਉਤਪੰਨ ਹੁੰਦੀ ਹੈ। ਰਸੋਈ ਦੇ ਡੱਬਿਆਂ ਵਿਚ ਰੱਖੇ ਮਸਾਲੇ ਅਤੇ ਫਰਿੱਜ ਵਿਚ ਰੱਖੇ ਫਲ ਅਤੇ ਸਬਜ਼ੀਆਂ ਛਾਈਆਂ ਦੀ ਪ੍ਰੇਸ਼ਾਨੀ ਨਾਲ ਨਿਪਟਣ ਵਿਚ ਮਦਦਗਾਰ ਹੁੰਦੇ ਹਨ। ਕੁਝ ਨੁਸਖਿਆਂ ਦੀ ਮਦਦ ਨਾਲ ਛਾਈਆਂ ਨੂੰ ਹਟਾਉਣ ਵਿਚ ਮਦਦ ਮਿਲੇਗੀ।
ਝਟਪਟ ਨੁਸਖੇ
ਝ ਘਰ ਵਿਚ ਲੱਗੀ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਲਓ। ਇਸ ਵਿਚ ਬਰਾਬਰ ਮਾਤਰਾ ਵਿਚ ਨਿੰਬੂ ਦਾ ਰਸ ਨਿਚੋੜ ਲਓ। ਇਸ ਨੂੰ ਦਿਨ ਵਿਚ ਦੋ ਵਾਰ ਛਾਈਆਂ ‘ਤੇ ਮਲੋ। ਝ ਝੁਲਸਣ ‘ਤੇ ਬਣੇ ਧੱਬਿਆਂ ਨੂੰ ਹਟਾਉਣ ਦੇ ਲਈ ਰਾਤ ਸਮੇਂ ਮਸਰਾਂ ਦੀ ਦਾਲ ਨੂੰ ਭਿਉਂ ਦਿਉ। ਤਾਜ਼ੇ ਦੁੱਧ ਦੇ ਨਾਲ ਪੀਸ ਲਓ। ਸਵੇਰੇ ਨਹਾਉਣ ਅਤੇ ਰਾਤ ਦੇ ਸੌਣ ਤੋਂ ਪਹਿਲਾਂ ਚਿਹਰੇ ‘ਤੇ ਲਗਾਓ। ਥੋੜ੍ਹੀ ਦੇਰ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰਾ ਧੋ ਲਵੋ। ਝ ਥੋੜ੍ਹੇ ਜਿਹੇ ਦਹੀਂ ਵਿਚ ਮੂਲੀ ਦਾ ਰਸ ਮਿਲਾ ਲਵੋ। ਕੁਝ ਦੇਰ ਛੱਡਣ ਤੋਂ ਬਾਅਦ ਛਾਈਆਂ ‘ਤੇ ਮਲ ਲਵੋ ਅਤੇ ਹੌਲੀ-ਹੌਲੀ ਛਾਈਆਂ ਹਲਕੀਆਂ ਹੋ ਜਾਣਗੀਆਂ। ਝ ਜੀਰੇ ਨੂੰ ਪਾਣੀ ਵਿਚ ਉਬਾਲ ਲਵੋ। ਇਸ ਪਾਣੀ ਦਾ ਪ੍ਰਯੋਗ ਮੂੰਹ ਧੋਣ ਦੇ ਲਈ ਕਰੋ, ਅਸਰ ਜਲਦੀ ਦਿਖਾਈ ਦੇਵੇਗਾ। ਝ ਪਿਆਜ਼ ਦੇ ਰਸ ਵਿਚ ਸੇਂਧਾ ਨਮਕ ਮਿਲਾ ਲਓ। ਸ਼ਹਿਦ ਵਿਚ ਮਿਲਾ ਕੇ ਚਿਹਰੇ ‘ਤੇ ਲਗਾਓ, ਛਾਈਆਂ ਦੂਰ ਹੋਣਗੀਆਂ। ਝ ਨਿੰਬੂ ਦੇ ਰਸ ਵਿਚ ਗੁਲਾਬ ਜਲ ਮਿਲਾ ਕੇ ਚਿਹਰੇ ‘ਤੇ ਲਗਾਓ। ਅੱਧੇ ਘੰਟੇ ਵਿਚ ਚਿਹਰਾ ਤਾਜ਼ੇ ਪਾਣੀ ਨਾਲ ਧੋ ਦਿਓ। ਅਜਿਹਾ ਦਸ-ਪੰਦਰਾਂ ਦਿਨ ਕਰਨ ਨਾਲ ਛਾਈਆਂ ਮਿਟ ਜਾਂਦੀਆਂ ਹਨ। ਝ ਰਾਤ ਨੂੰ ਸੌਣ ਵੇਲੇ ਚਿਹਰੇ ‘ਤੇ ਜੈਤੂਨ ਦਾ ਤੇਲ ਲਗਾਉਣਾ ਚਾਹੀਦਾ ਹੈ। ਇਹ ਨੁਸਖਾ ਕਾਫੀ ਲਾਭਦਾਇਕ ਹੈ। ਝ ਨਾਰੰਗੀ ਦੇ ਸੁੱਕੇ ਛਿਲਕੇ ਪਾਣੀ ਵਿਚ ਪੀਸ ਕੇ ਚਿਹਰੇ ‘ਤੇ ਮਲਣ ਨਾਲ ਛਾਈਆਂ ਦੂਰ ਹੋ ਜਾਂਦੀਆਂ ਹਨ। ਝ ਕੱਕੜੀ ਦੇ ਰਸ ਨੂੰ ਚਿਹਰੇ ‘ਤੇ ਲਗਾ ਕੇ ਮਸਲੋ ਅਤੇ ਸੁੱਕਣ ‘ਤੇ ਪਾਣੀ ਨਾਲ ਧੋ ਦਿਓ, ਛਾਈਆਂ ਮਿਟ ਜਾਂਦੀਆਂ ਹਨ।
ਝ ਸਿਰਕਾ ਅਤੇ ਨਮਕ ਵਿਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਸਰੀਰ ਦੇ ਦਾਗ-ਧੱਬੇ ਦੂਰ ਹੁੰਦੇ ਹਨ। ਇਕ ਵਾਰ ਅਜ਼ਮਾ ਕੇ ਦੇਖੋ। ਝ ਚੁਕੰਦਰ ਵਿਚ ਭਰਪੂਰ ਮਾਤਰਾ ਵਿਚ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਰਸ ਨੂੰ ਚਿਹਰੇ ‘ਤੇ ਲਗਾਓ। ਸਨਬਰਨ ਨਾਲ ਝੁਲਸੀ ਚਮੜੀ ਨੂੰ ਲਾਭ ਮਿਲੇਗਾ। ਝ ਕੱਚੇ ਆਲੂ ਨੂੰ ਪੀਸ ਕੇ ਉਸ ਵਿਚ ਗੁਲਾਬ ਜਲ ਅਤੇ ਚੰਦਨ ਪਾਊਡਰ ਮਿਲਾ ਕੇ ਚਿਹਰੇ ‘ਤੇ ਲਗਾਓ। ਝ ਧੁੱਪ ਵਿਚ ਝੁਲਸੀ ਚਮੜੀ ਨੂੰ ਇਸ਼ਨਾਨ ਕਰਨ ਤੋਂ ਪਹਿਲਾਂ ਦਾਲ ਚੀਨੀ ਦੇ ਤੇਲ ਵਿਚ ਮਾਲਿਸ਼ ਕਰੋ। ਝ ਚਾਹ ਵਿਚ ਟੈਨਿਨ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਅਲਟਰਾਵਾਇਲਟ ਕਿਰਨਾਂ ਦਾ ਪ੍ਰਭਾਵ ਨਹੀਂ ਪੈਂਦਾ। ਚਾਹ ਨੂੰ ਪਾਣੀ ਵਿਚ ਉਬਾਲ ਕੇ ਠੰਢਾ ਕਰ ਲਓ। ਇਸ ਪਾਣੀ ਨਾਲ ਚਿਹਰੇ ਨੂੰ ਧੋਵੋ। ਝ ਧੱਬੇ ਗਹਿਰੇ ਹੋ ਗਏ ਹੋਣ ਤਾਂ ਰੀਠੇ ਦੇ ਛਿਲਕਿਆਂ ਨੂੰ ਪਾਣੀ ਵਿਚ ਪੀਸ ਕੇ ਚਿਹਰੇ ‘ਤੇ ਮਲੋ। ਝ ਗਰਦਨ ਕਾਲੀ ਹੋ ਗਈ ਹੋਵੇ ਤਾਂ ਤਰਬੂਜ਼ ਦੇ ਗੁੱਦੇ ਨੂੰ ਉਸ ‘ਤੇ ਮਲੋ। ਕੁਝ ਦੇਰ ਬਾਅਦ ਠੰਢੇ ਪਾਣੀ ਨਾਲ ਧੋ ਲਵੋ। ਝ ਇਕ-ਚੌਥਾਈ ਕੱਪ ਪਪੀਤੇ ਦਾ ਗੁੱਦਾ ਮਸਲ ਲਵੋ। ਇਸ ਵਿਚ ਦੋ ਛੋਟੇ ਚਮਚੇ ਸ਼ਹਿਦ ਮਿਲਾ ਕੇ ਪੇਸਟ ਬਣਾ ਲਵੋ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਮਲੋ। ਝ ਲੀਚੀ ਦੀ ਗਿਟਕ ਨੂੰ ਕੁਝ ਬੂੰਦਾਂ ਨਿੰਬੂ ਰਸ ਵਿਚ ਪਾ ਕੇ ਪੀਸ ਲਓ। ਇਸ ਲੇਪ ਨੂੰ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ ਅਤੇ 15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਝ ਕੱਚੇ ਟਮਾਟਰ ਨੂੰ ਕੁਚਲ ਲਓ ਅਤੇ ਇਸ ਨੂੰ ਲੱਸੀ ਵਿਚ ਮਿਲਾ ਕੇ ਚਿਹਰੇ ‘ਤੇ ਲਗਾਓ। ਕੈਲੇਮਾਈਨ ਲੋਸ਼ਨ ਦੀ ਇਕ ਪਰਤ ਲਗਾ ਲਵੋ। ਕਿਸੇ ਸੂਤੀ ਕੱਪੜੇ ਨਾਲ ਮੂੰਹ ਢਕ ਕੇ ਬਾਹਰ ਨਿਕਲੋ। ਝ ਗੱਲ੍ਹਾਂ ਅਤੇ ਅੱਖਾਂ ਦੇ ਆਲੇ-ਦੁਆਲੇ ਪਈਆਂ ਝੁਰੜੀਆਂ ਨੂੰ ਮਿਟਾਉਣ ਦੇ ਲਈ ਨਿੰਬੂ ਦੇ ਰਸ ਵਿਚ ਰਾਤ ਨੂੰ ਦੁੱਧ ਦੀ ਤਾਜ਼ਾ ਮਲਾਈ ਵਿਚ ਥੋੜ੍ਹਾ ਜਿਹਾ ਆਟਾ ਮਿਲਾ ਕੇ ਮੂੰਹ ‘ਤੇ ਲੇਪ ਕਰੋ। 10-15 ਮਿੰਟ ਬਾਅਦ ਗਿੱਲੇ ਹੱਥਾਂ ਨਾਲ ਚਿਹਰਾ ਮਲੋ ਤਾਂ ਕਿ ਲੇਪ ਲੱਥ ਜਾਵੇ। ਫਿਰ ਚਿਹਰਾ ਧੋ ਕੇ ਮੂੰਹ ਵਿਚ ਠੰਢਾ ਪਾਣੀ ਭਰ ਕੇ ਅੱਖਾਂ ‘ਤੇ ਛਿੱਟੇ ਮਾਰੋ। ਇਸ ਨਾਲ ਛਾਈਆਂ ਦੂਰ ਹੋ ਜਾਣਗੀਆਂ। ਝ ਦੋ ਬਦਾਮ ਭਿਉਂ ਕੇ ਪੀਸ ਲਵੋ। ਉਸ ਵਿਚ ਦੋ ਚਮਚੇ ਦੁੱਧ ਅਤੇ ਇਕ ਚਮਚਾ ਗਾਜਰ ਅਤੇ ਸੰਗਤਰੇ ਦਾ ਰਸ ਮਿਲਾ ਕੇ ਚਿਹਰੇ ਅਤੇ ਗਰਦਨ ‘ਤੇ ਲਗਾ ਲਓ। ਇਸ ਨੂੰ ਅੱਧੇ ਘੰਟੇ ਤੱਕ ਰਹਿਣ ਦਿਓ। ਇਸ ਨਾਲ ਛਾਈਆਂ ਦੂਰ ਹੁੰਦੀਆਂ ਹਨ।
ਝ ਛਾਈਆਂ ਦੂਰ ਕਰਨ ਦੇ ਲਈ ਪੁਦੀਨੇ ਦੀਆਂ ਕੁਝ ਪੱਤੀਆਂ ਪਾਣੀ ਵਿਚ ਪੀਸ ਲਓ। ਸੌਣ ਤੋਂ ਪਹਿਲਾਂ ਰੋਜ਼ ਰਾਤ ਨੂੰ ਲਗਾਓ, ਲਾਭ ਹੋਵੇਗਾ। ਝ ਨਾਰੀਅਲ ਤੇਲ ਵਿਚ ਕਪੂਰ ਮਿਲਾ ਕੇ ਚਮੜੀ ‘ਤੇ ਲਗਾਓ। ਝ ਸਿਰਕੇ ਅਤੇ ਨਮਕ ਦੇ ਨਾਲ ਸ਼ਹਿਦ ਮਿਲਾ ਕੇ ਨਿਯਮਿਤ ਰੂਪ ਵਿਚ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ।
ਖਾਣ-ਪੀਣ ਵਿਚ ਸੁਧਾਰ
ਝ ਛਾਈਆਂ ਮਿਟਾਉਣ ਦੇ ਲਈ ਗਰਮ ਪਾਣੀ ਵਿਚ ਨਿੰਬੂ ਦਾ ਰਸ ਨਿਚੋੜ ਕੇ ਅਨੀਮਾ ਲੈਣਾ ਇਕ ਕਾਰਗਰ ਨੁਸਖਾ ਮੰਨਿਆ ਜਾਂਦਾ ਹੈ। ਝ ਭੋਜਨ ਵਿਚ ਉਬਲੀ ਹੋਈ ਲੌਕੀ ਜਾਂ ਤੋਰੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਝ ਖਾਣੇ ਵਿਚ ਚੋਕਰਯੁਕਤ ਆਟੇ ਦੀ ਰੋਟੀ ਦਾ ਹੀ ਇਸਤੇਮਾਲ ਕਰੋ। ਝ ਨਾਸ਼ਤੇ ਵਿਚ ਨਿਯਮਿਤ ਰੂਪ ਨਾਲ ਮੂਲੀ ਦਾ ਸੇਵਨ ਕਰੋ। ਝ ਘਿਓ, ਤੇਲ ਅਤੇ ਮਿਰਚ-ਮਸਾਲੇ ਦਾ ਪ੍ਰਯੋਗ ਨਾ ਦੇ ਬਰਾਬਰ ਕਰਨਾ ਚਾਹੀਦਾ ਹੈ। ਝ ਸਲਾਦ ਵਿਚ ਤਰ ਨਿਯਮਿਤ ਰੂਪ ਵਿਚ ਖਾਓ। ਇਸ ਦਾ ਰਸ ਅੱਧਾ ਜਾਂ ਚੌਥਾਈ ਕੱਪ ਪੀਓ। ਝ ਪੁੰਗਰੇ ਹੋਏ ਛੋਲਿਆਂ ਦਾ ਨਿਯਮਿਤ ਰੂਪ ਵਿਚ ਸੇਵਨ ਕਰੋ। ਛਾਈਆਂ ਤਾਂ ਜਾਣਗੀਆਂ ਹੀ, ਚਿਹਰਾ ਵੀ ਚਮਕ ਉਠੇਗਾ। ਝ ਪੂਰੀ ਗਰਮੀ ਤਰਬੂਜ਼ ਦਾ ਸੇਵਨ ਕਰਨ ਤੋਂ ਬਾਅਦ ਅੱਧਾ ਘੰਟਾ ਪਾਣੀ ਨਾ ਪੀਓ। ਝ ਪੁੰਗਰੇ ਹੋਏ ਸੋਇਆਬੀਨ ਨੂੰ ਖਾਓ। ਝ ਦਿਨ ਵਿਚ ਘੱਟੋ-ਘੱਟ 10-12 ਗਿਲਾਸ ਪਾਣੀ ਪੀਓ। ਸਿਹਤ ਲਈ ਫਲਾਂ ਦਾ ਰਸ ਵਰਤੋ।